ਚੈੱਸ ਸੁਪਰ ਲੀਗ : ਕਿੰਗਜ਼ ਲੇਅਰਸ ਨੂੰ ਹਰਾ ਕੇ ਪਿਵੋਟਲ ਪਾਨ ਬਣੀ ਜੇਤੂ
Tuesday, Oct 19, 2021 - 03:51 AM (IST)
ਨਵੀਂ ਦਿੱਲੀ (ਨਿਕਲੇਸ਼ ਜੈਨ)- 40 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਭਾਰਤ ਦੀ ਪਹਿਲੀ ਸ਼ਤਰੰਜ ਲੀਗ ਕਵਾਇਨ ਡੀ. ਸੀ. ਐੱਕਸ. ਚੈੱਸ ਸੁਪਰ ਲੀਗ ਦੇ ਫਾਈਨਲ ਮੁਕਾਬਲੇ ਵਿਚ ਲਗਭਗ ਹਾਰੇ ਹੋਏ ਮੁਕਾਬਲੇ ਦੌਰਾਨ ਵਾਪਸੀ ਕਰਦੇ ਹੋਏ ਗ੍ਰੈਂਡ ਮਾਸਟਰ ਡਿੰਗ ਲੀਰੇਨ ਤੇ ਅਭਿਜੀਤ ਗੁਪਤਾ ਦੀ ਅਗਵਾਈ ਵਾਲੀ ਪਿਵੋਟਲ ਪਾਨ ਨੇ ਗ੍ਰੈਂਡ ਮਾਸਟਰ ਅਨੀਸ਼ ਗਿਰੀ ਦੀ ਅਗਵਾਈ ਵਾਲੀ ਦਿ ਕਿੰਗਜ਼ ਲੇਅਰਸ ਨੂੰ ਹਰਾਉਂਦੇ ਹੋਏ ਪਹਿਲਾ ਖਿਤਾਬ ਹਾਸਲ ਕਰ ਲਿਆ। ਫਾਈਨਲ ਮੁਕਾਬਲੇ ਵਿਚ ਬੈਸਟ ਆਫ ਟੂ ਦੇ ਮੁਕਾਬਲੇ ਖੇਡੇ ਗਏ। ਸਭ ਤੋਂ ਪਹਿਲੇ ਮੈਚ ਵਿਚ ਪਿਵੋਟਲ ਪਾਨ ਨੂੰ ਲਗਾਤਾਰ ਤੀਜੀ ਵਾਰ ਕਿੰਗਜ਼ ਲੇਅਰਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕਿੰਗਜ਼ ਲੇਅਰਸ ਲਈ ਖੇਡਦੇ ਹੋਏ ਡੀ. ਗੁਰੇਸ਼ ਤੇ ਨਾਨਾ ਦਗਨਿਦਜੇ ਨੇ ਇਸ ਜਿੱਤ ਵਿਚ ਖਾਸ ਭੂਮਿਕਾ ਅਬਦੁਮਲਿਕ ਜਹੰਸਾਯਾ ਨੇ ਜਿੱਤ ਦਰਜ ਕੀਤੀ। ਬਾਕੀ ਤਿੰਨ ਬੋਰਡ ਡਰਾਅ ਰਹਿਣ ਤੋਂ ਬਾਅਦ ਕਿੰਗਜ਼ ਲੇਅਰਸ 3.5-2.5 ਨਾਲ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੀ।
ਇਹ ਖ਼ਬਰ ਪੜ੍ਹੋ- ਧੋਨੀ ਪਹਿਲਾਂ ਵੀ ਸਾਡੇ ਲਈ ਇਕ ਮੇਂਟਰ ਹੀ ਸਨ ਤੇ ਅੱਗੇ ਵੀ ਰਹਿਣਗੇ : ਵਿਰਾਟ
ਹੁਣ ਦੂਜੇ ਮੁਕਾਬਲੇ ਵਿਚ ਕਿੰਗਜ਼ ਲੇਅਰਸਨੂੰ ਖਿਤਾਬ ਜਿੱਤਣ ਲਈ ਮੈਚ ਨੂੰ 3-3 ਨਾਲ ਡਰਾਅ ਖੇਡਣ ਦੀ ਲੋੜ ਸੀ ਪਰ ਪਹਿਲੇ ਬੋਰਡ 'ਤੇ ਇਸ ਵਾਰ ਪਿਵੋਟਲ ਪਾਨ ਦੇ ਡਿੰਗ ਲੀਰੇਨ ਨੇ ਅਨੀਸ਼ ਗਿਰੀ ਨੂੰ ਹਰਾ ਕੇ 1-0 ਦੀ ਬੜ੍ਹਤ ਬਣਾਈ ਤੇ ਅਬਦੁਮਲਿਕ ਜਹੰਸਾਯਾ ਨੇ ਸੌਮਿਆ ਸਵਾਮੀਨਾਥਨ ਨੂੰ ਹਰਾਉਂਦੇ ਹੋਏ 2-0 ਦੀ ਬੜ੍ਹਤ ਹਾਸਲ ਕੀਤੀ ਪਰ ਕਿੰਗਜ਼ ਲੇਅਰਸ ਨੇ ਗੁਕੇਸ਼ ਦੀ ਅਰਜੁਨ ਕਲਿਆਣਾ 'ਤੇ ਅਤੇ ਨਾਨਾ ਦਗਨਿਦਜੇ ਦੀ ਭਗਤੀ ਕੁਲਕਰਨੀ 'ਤੇ ਜਿੱਤ ਨੇ ਵਾਪਸੀ ਕਰਦੇ ਹੋਏ 2-2 ਨਾਲ ਸਕੋਰ ਬਰਾਬਰ ਕਰ ਲਿਆ ਤੇ ਜਦੋ ਸੇਥੂਰਮਨ ਐੱਸ. ਪੀ. ਅਭਿਜੀਤ ਗੁਪਤਾ ਵਿਰੁੱਧ ਸਪੱਸ਼ਟ ਜਿੱਤ ਵੱਲ ਵਧ ਰਿਹਾ ਸੀ ਤਦ ਉਸਦੀ ਇਕ ਵੱਡੀ ਭੁੱਲ ਨੇ ਅਭਿਜੀਤ ਨੂੰ ਵਾਪਸੀ ਦਾ ਮੌਕਾ ਦੇ ਦਿੱਤਾ ਤੇ ਮੈਚ ਡਰਾਅ ਹੋ ਗਿਆ ਤੇ ਸਕੋਰ 2.5-2.5 'ਤੇ ਰੁਕ ਗਿਆ ਜਦਕਿ ਆਖਰੀ ਮੁਕਾਬਲੇ ਵਿਚ ਸਵਿਤਾ ਸ਼੍ਰੀ ਨੇ ਅਰਪਿਤਾ ਮੁਖਰਜੀ ਨੂੰ ਹਰਾਉਂਦੇ ਹੋਏ ਪਿਵੋਟਲ ਪਾਨ 'ਤੇ 3.5-2.5 ਨਾਲ ਜਿੱਤ ਦਿਵਾ ਦਿੱਤੀ।
ਇਹ ਖ਼ਬਰ ਪੜ੍ਹੋ- ਆਇਰਲੈਂਡ ਦੇ ਤੇਜ਼ ਗੇਂਦਬਾਜ਼ ਦਾ ਕਮਾਲ, ਹਾਸਲ ਕੀਤੀ ਇਹ ਉਪਲੱਬਧੀ
ਹੁਣ ਅਜਿਹੇ ਵਿਚ ਨਤੀਜਾ ਟਾਈਬ੍ਰੇਕ ਤੋਂ ਕੱਢਿਆ ਜਾਣਾ ਸੀ ਤੇ ਆਰਥਿਟਰ ਨੇ ਇੰਟਰਨੈਸ਼ਨਲ ਵੂਮੈਨ ਗ੍ਰੈਂਡ ਮਾਸਟਰ ਵਰਗ ਤੋਂ ਮੈਚ ਖੇਡਣ ਨੂੰ ਚੁਣਿਆ ਤੇ ਅਜਿਹੇ ਵਿਚ ਕਿੰਗਜ਼ ਲੇਅਰਸ ਦੀ ਨਾਨ ਦਗਨਦਿਜੇ ਤੇ ਪਿਵੋਟਲ ਪਾਨ ਦੀ ਅਬਦੁਮਲਿਕ ਜਹੰਸਾਯਾ ਵਿਚਾਲੇ ਮੁਕਾਬਲਾ ਹੋਇਆ, ਜਿਸ ਨੂੰ ਅਬਦੁਮਲਿਕ ਨੇ ਜਿੱਤ ਕੇ ਪਿਵੋਟਲ ਪਾਨ ਨੂੰ ਚੈੱਸ ਸੁਪਰ ਲੀਗ ਦਾ ਪਹਿਲਾ ਜੇਤੂ ਬਣਾ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।