ਪਿੰਕੀ ਦੀ ਸ਼ਾਨਦਾਰ ਸ਼ੁਰੂਆਤ, ਭਾਰਤ ਦੇ ਦੋ ਤਮਗੇ ਪੱਕੇ
Thursday, Apr 11, 2019 - 10:27 AM (IST)

ਕੋਲੋਨ— ਪਿੰਕੀ ਰਾਣੀ ਨੇ ਕੋਲੋਨ ਮੁੱਕੇਬਾਜ਼ੀ ਵਿਸ਼ਵ ਕੱਪ 'ਚ 51 ਕਿਲੋ ਵਰਗ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਜਦਕਿ ਭਾਰਤੀ ਮੁੱਕੇਬਾਜ਼ਾਂ ਨੇ ਦੋ ਤਮਗੇ ਪੱਕੇ ਕਰ ਲਏ। ਇੰਡੀਆ ਓਪਨ 2018 ਦੀ ਸੋਨ ਤਮਗਾ ਜੇਤੂ ਪਿੰਕੀ ਨੇ ਉਰਸੁਲਾ ਗੋਟਲੋਬ ਨੂੰ 5-0 ਨਾਲ ਹਰਾਇਆ।
ਰਾਣੀ ਕੁਆਰਟਰ ਫਾਈਨਲ 'ਚ ਪਹੁੰਚ ਗਈ। 7 ਮੈਂਬਰੀ ਭਾਰਤੀ ਟੀਮ ਨੇ ਘੱਟੋ-ਘੱਟ ਚਾਂਦੀ ਅਤੇ ਕਾਂਸੀ ਤਮਗਾ ਪੱਕਾ ਕਰ ਲਿਆ ਕਿਉਂਕਿ ਮੀਨਾ ਕੁਮਾਰੀ ਅਤੇ ਬੀ. ਬਾਸੁਮਤਾਰੀ ਨੇ ਆਪਣੇ-ਆਪਣੇ ਮੁਕਾਬਲੇ ਜਿੱਤੇ। ਮੀਨਾ 54 ਕਿਲੋ ਦੇ ਫਾਈਨਲ 'ਚ ਪਹੁੰਚ ਗਈ ਅਤੇ ਬਾਸੁਮਤਾਰੀ ਨੇ 64 ਕਿਲੋ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ।