ਓਬਾਮੇਯਾਂਗ ਦੇ ਗੋਲ ਨਾਲ ਆਰਸੇਨਲ ਨੇ ਮੈਨਚੈਸਟਰ ਯੂਨਾਈਟਿਡ ਨੂੰ ਬਰਾਬਰੀ ''ਤੇ ਰੋਕਿਆ

10/01/2019 10:43:20 AM

ਮੈਨਚੈਸਟਰ— ਪਿਅਰੇ-ਐਮੇਰਿਕ ਓਬਾਮੇਯਾਂਗ ਦੇ ਦੂਜੇ ਹਾਫ 'ਚ ਦਾਗੇ ਗੋਲ ਦੀ ਬਦੌਲਤ ਆਰਸੇਨਲ ਨੇ ਓਲਡ ਟ੍ਰੈਫਰਡ 'ਚ ਇੰਗਲਿਸ਼ ਪ੍ਰੀਮੀਅਰ ਲੀਗ 'ਚ ਮੈਨਚੈਸਟਰ ਯੂਨਾਈਟਿਡ ਨੂੰ 1-1 ਨਾਲ ਬਰਾਬਰੀ 'ਤੇ ਰੋਕ ਦਿੱਤਾ। ਸਕਾਟ ਮੈਕਟੋਮੀਨਾਏ ਦੇ ਪਹਿਲੇ ਹਾਫ 'ਚ ਦਾਗੇ ਗੋਲ ਦੀ ਬਦੌਲਤ ਮੈਨਚੈਸਟਰ ਯੂਨਾਈਟਿਡ ਨੇ 1-0 ਨਾਲ ਬੜ੍ਹਤ ਬਣਾਈ ਸੀ ਪਰ ਓਬਾਮੇਯਾਂਗ ਦੇ ਦੂਜੇ ਹਾਫ 'ਚ ਗੋਲ ਨਾਲ ਆਰਸੇਨਲ ਨੇ ਬਰਾਬਰੀ ਕਰ ਲਈ।

ਓਬਾਮੇਯਾਂਗ ਦੇ ਗੋਲ ਨੂੰ ਪਹਿਲੇ ਆਫ ਸਾਈਡ ਕਰਾਰ ਦਿੱਤਾ ਗਿਆ ਸੀ ਪਰ ਵੀਡੀਓ ਸਹਾਇਕ ਰੈਫਰੀ (ਵੀ.ਏ.ਐੱਸ.) ਦੀ ਸਹਾਇਤਾ ਲੈਣ 'ਤੇ ਇਸ ਗੋਲ ਨੂੰ ਸਹੀ ਮੰਨਿਆ ਗਿਆ ਅਤੇ ਆਰਸੇਨਲ ਦੀ ਟੀਮ ਮੁਕਾਬਲੇ 'ਚ ਬਰਾਬਰੀ ਹਾਸਲ ਕਰਨ 'ਚ ਸਫਲ ਰਹੀ। ਯੂਨਾਈਟਿਡ ਦੀ ਟੀਮ ਪਿਛਲੇ ਸੈਸ਼ਨ ਤੋਂ ਹੁਣ ਤਕ ਪ੍ਰੀਮੀਅਰ ਲੀਗ 'ਚ ਆਪਣੇ 12 ਮੈਚਾਂ 'ਚੋਂ ਸਿਰਫ ਦੋ ਜਿੱਤ ਸਕੀ ਹੈ। ਮੌਜੂਦਾ ਸੈਸ਼ਨ 'ਚ ਟੀਮ ਦੇ ਮੈਚਾਂ 'ਚ ਸਿਰਫ 9 ਅੰਕ ਹਨ ਅਤੇ ਟੀਮ 10ਵੇਂ ਸਥਾਨ 'ਤੇ ਚਲ ਰਹੀ ਹੈ। ਲੀਵਰਪੂਲ ਦੀ ਟੀਮ ਆਪਣੇ 7 ਮੈਚਾਂ 'ਚੋਂ ਸਿਰਫ ਦੋ ਜਿੱਤ ਪਾਈ ਹੈ। ਮੌਜੂਦਾ ਸੈਸ਼ਨ 'ਚ ਟੀਮ ਦੇ 7 ਮੈਚਾਂ 'ਚ ਸਿਰਫ 9 ਅੰਕ ਹਨ ਅਤੇ ਟੀਮ 10ਵੇਂ ਸਥਾਨ 'ਤੇ ਚਲ ਰਹੀ ਹੈ। ਲੀਵਰਪੂਲ ਦੀ ਟੀਮ ਆਪਣੇ ਸਾਰੇ ਸੱਤਾਂ ਮੈਚਾਂ 'ਚ ਜਿੱਤ ਦੇ ਨਾਲ 21 ਅੰਕ ਜੁਟਾ ਕੇ ਚੋਟੀ 'ਤੇ ਹੈ। ਆਰਸੇਨਲ 7 ਮੈਚਾਂ 'ਚੋਂ 12 ਅੰਕ ਦੇ ਨਾਲ ਚੌਥੇ ਸਥਾਨ 'ਤੇ ਹਨ।


Tarsem Singh

Content Editor

Related News