ਬਰਥਡੇ ਬੁਆਏ KL ਰਾਹੁਲ ਨਾਲ ਅਥੀਆ ਸ਼ੇੱਟੀ ਨੇ ਸ਼ੇਅਰ ਕੀਤੀਆਂ ਤਸਵੀਰਾਂ
Sunday, Apr 18, 2021 - 11:40 PM (IST)
![ਬਰਥਡੇ ਬੁਆਏ KL ਰਾਹੁਲ ਨਾਲ ਅਥੀਆ ਸ਼ੇੱਟੀ ਨੇ ਸ਼ੇਅਰ ਕੀਤੀਆਂ ਤਸਵੀਰਾਂ](https://static.jagbani.com/multimedia/2021_4image_23_38_527887725rahul-birthday.jpg)
ਨਵੀਂ ਦਿੱਲੀ- ਅੱਜ ਕ੍ਰਿਕਟਰ ਕੇ.ਐੱਲ. ਰਾਹੁਲ ਦਾ ਜਨਮਦਿਨ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਨੂੰ ਸਾਰੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਫੈਂਸ ਉਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਕਰ ਕੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਹੁਣ ਉਨ੍ਹਾਂ ਦੀ ਗਰਲਫ੍ਰੈਂਡ ਅਥੀਆ ਸ਼ੇੱਟੀ ਨੇ ਤਸਵੀਰ ਸ਼ੇਅਰ ਕਰ ਕੇ ਬਰਥਡੇ ਵਿਸ਼ ਕੀਤਾ ਹੈ।
ਅਥੀਆ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ ਵਿਚ ਐਕਟ੍ਰੈਸ ਕੇ.ਐੱਲ. ਰਾਹੁਲ ਨਾਲ ਮਿਰਰ ਸੈਲਫੀ ਲੈ ਰਹੀ ਹੈ। ਦੋਵੇਂ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਤਸਵੀਰ ਨੂੰ ਸ਼ੇਅਰ ਕਰਦੇ ਹੋਏ ਐਕਟ੍ਰੈਸ ਨੇ ਕੈਪਸ਼ਨ ਵਿਚ ਲਿਖਿਆ,'ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਹੈਪੀ ਬਰਥਡੇ' ਐਕਟ੍ਰਸ ਨੇ ਕੈਪਸ਼ਨ ਦੇ ਨਾਲ ਕੇਕ ਇਮੋਟਿਕੌਨ ਅਤੇ ਇਕ ਹਾਰਟ ਇਮੋਜੀ ਵੀ ਸ਼ੇਅਰ ਕੀਤੀ ਹੈ।
ਐਕਟ੍ਰੇਸ ਅਥੀਆ ਸ਼ੇੱਟੀ ਕ੍ਰਿਕਟਰ ਕੇ.ਐੱਲ. ਰਾਹੁਲ ਨਾਲ ਆਪਣੇ ਰਿਲੇਸ਼ਨ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿੰਦੀ ਹੈ। ਬਰਥਡੇ 'ਤੇ ਤਸਵੀਰਾਂ ਨੂੰ ਸ਼ੇਅਰ ਕਰ ਕੇ ਇਕ ਵਾਰ ਫਿਰ ਅਥੀਆ ਖਬਰਾਂ ਵਿਚ ਬਣੀ ਹੋਈ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਤੁਹਾਨੂੰ ਦੱਸ ਦਈਏ ਕਿ ਅਥੀਆ ਦੇ ਨਾਲ ਉਨ੍ਹਾਂ ਦੇ ਨਾਲ ਭਰਾ ਆਹਾਨ ਸ਼ੇੱਟੀ ਨੇ ਵੀ ਕੇ.ਐੱਲ. ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਆਹਾਨ ਨੇ ਇਹ ਤਸਵੀਰਾਂ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ ਜਿਸ ਵਿਚ ਉਨ੍ਹਾਂ ਦੇ ਨਾਲ ਕ੍ਰਿਕਟਰ ਵੀ ਦਿਖਾਈ ਦੇ ਰਹੇ ਹਨ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਹਾਨ ਨੇ ਲਿਖਿਆ, 'ਹੈਪੀ ਬਰਥਡੇ'
ਅਥੀਆ ਅਤੇ ਕੇ.ਐੱਲ. ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ, ਹਾਲਾਂਕਿ ਦੋਹਾਂ ਨੇ ਅਜੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਤੀ। ਐਕਟ੍ਰੈਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਪਿਛਲੀ ਵਾਰ ਫਿਲਮ ਮੋਤੀਚੂਰ ਚਕਨਾਚੂਰ ਵਿਚ ਦੇਖਿਆ ਗਿਆ ਸੀ। ਜਿਸ ਵਿਚ ਉਹ ਨਵਾਜ਼ੂਦੀਨ ਸਿੱਦੀਕੀ ਨਾਲ ਨਜ਼ਰ ਆਈ ਸੀ।