ਕਵੀਤੋਵਾ ਤੇ ਵਾਂਗ ਆਪਣੇ ਮੁਕਾਬਲੇ ਜਿੱਤ ਮਿਆਮੀ ਓਪਨ ਦੇ ਕੁਆਰਟਰ ਫਾਈਨਲ ''ਚ
Tuesday, Mar 26, 2019 - 02:31 PM (IST)

ਮਿਆਮੀ : ਚੈਕ ਗਣਰਾਜ ਦੀ ਪੇਤਰਾ ਕਵੀਤੋਵਾ ਅਤੇ ਚੀਨ ਦੀ ਵਾਂਗ ਕਿਆਂਗ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਕਵੀਤੋਵਾ ਨੇ ਮਹਿਲਾ ਸਿੰਗਲਜ਼ ਦੇ ਚੌਥੇ ਦੌਰ ਵਿਚ ਫ੍ਰਾਂਸ ਦੀ ਕੈਰੋਲੀਨ ਗਰਸੀਆ ਨੂੰ ਲਗਾਤਾਰ ਸੈੱਟਾਂ ਵਿਚ 6-3, 6-3 ਨਾਲ ਹਰਾਇਆ। ਸੈਂਟਰ ਕੋਰਟ 'ਤੇ ਕਵੀਤੋਵਾ ਦਾ ਪ੍ਰਦਰਸ਼ਨ ਕਾਫੀ ਪ੍ਰਭਾਵਸ਼ਾਲੀ ਰਿਹਾ ਅਤੇ ਉਸ ਨੇ ਗਰਸੀਆ ਖਿਲਾਫ 26 ਵਿਨਰਸ ਲਾਉਂਦਿਆਂ ਮੀਂਹ ਕਾਰਨ 2 ਘੰਟੇ ਤੱਕ ਪ੍ਰਭਾਵਿਤ ਰਹੇ ਮੈਚ ਨੂੰ ਲਗਾਤਾਰ ਸੈੱਟਾਂ ਵਿਚ ਜਿੱਤ ਲਿਆ। ਗਰਸੀਆ ਦਾ ਪਹਿਲਾ ਸਰਵਿਸ ਗੇਮ ਚੰਗਾ ਨਹੀਂ ਰਿਹਾ ਅਤੇ ਕਵੀਤੋਵਾ ਨੂੰ ਸ਼ੁਰੂਆਤੀ ਬ੍ਰੇਕ ਮਿਲ ਗਿਆ ਜਿਸ ਨਾਲ ਉਸ ਨੇ ਇਸ ਦਾ ਫਾਇਦਾ ਚੁੱਕ ਕੇ 2-0 ਦੀ ਬੜ੍ਹਤ ਬਣਾ ਲਈ ਅਤੇ ਫਿਰ ਲਗਾਤਾਰ ਅੰਕ ਬਟੋਰਦੀ ਰਹੀ।
ਕਵੀਤੋਵਾ ਨੇ ਦੂਜੇ ਸੈੱਟ ਵਿਚ ਵੀ ਇਸੇ ਲੈਅ ਨੂੰ ਬਰਕਰਾਰ ਰੱਖਿਆ ਅਤੇ 3-1 ਦੀ ਬੜ੍ਹਤ ਬਣਾਈ ਲਈ। ਉਸ ਨੇ ਹਮਵਤਨ ਵਾਂਗ ਯਫਾਨ ਨੂੰ 1 ਘੰਟੇ 45 ਮਿੰਟ ਵਿਚ 7-5, 6-4 ਨਾਲ ਹਰਾਇਆ। ਵਾਂਗ ਯਫਾਨ ਖਿਲਾਫ ਕਰੀਅਰ ਦੇ 7 ਮੈਚਾਂ ਵਿਚ ਇਹ 6ਵੀਂ ਜਿੱਤ ਵੀ ਹੈ।