ਸੱਟ ਕਾਰਨ ਫ੍ਰੈਂਚ ਓਪਨ ਤੋਂ ਹਟੀ ਕਵਿਤੋਵਾ

Monday, May 27, 2019 - 05:28 PM (IST)

ਸੱਟ ਕਾਰਨ ਫ੍ਰੈਂਚ ਓਪਨ ਤੋਂ ਹਟੀ ਕਵਿਤੋਵਾ

ਪੈਰਿਸ— ਖੱਬੇ ਹੱਥ 'ਚ ਸੱਟ ਕਾਰਨ ਫ੍ਰੈਂਚ ਓਪਨ ਤੋਂ ਨਾਂ ਵਾਪਸ ਲੈਣ ਦੇ ਬਾਅਦ ਟੈਨਿਸ ਖਿਡਾਰਨ ਪੇਤ੍ਰਾ ਕਵਿਤੋਵਾ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਗ੍ਰਾਸ-ਕੋਰਟ ਸੈਸ਼ਨ (ਵਿੰਬਲਡਨ) ਲਈ ਫਿੱਟ ਹੋ ਜਾਵੇਗੀ। ਰੋਲਾਂ ਗੈਰਾਂ 'ਚ ਛੇਵਾਂ ਦਰਜਾ ਪ੍ਰਾਪਤ ਕਰਨ ਵਾਲੀ ਦੋ ਵਾਰ ਦੀ ਵਿੰਬਲਡਨ ਚੈਂਪੀਅਨ ਕਵਿਤੋਵਾ ਨੇ ਕਿਹਾ ਕਿ ਉਹ 'ਦੋ ਤੋਂ ਤਿੰਨ ਹਫਤੇ' ਤਕ ਕੋਰਟ ਤੋਂ ਦੂਰ ਰਹੇਗੀ। 
PunjabKesari
ਖੱਬੇ ਹੱਥ ਦੀ 29 ਸਾਲ ਦੀ ਇਸ ਖਿਡਾਰਨ ਨੇ ਕਿਹਾ, ''ਮੇਰੇ ਖੱਬੇ ਹੱਥ ਦੇ ਅਗਲੇ ਹਿੱਸੇ 'ਚ ਸੱਟ ਹੈ ਜਿਸ ਕਰਕੇ ਮੈਨੂੰ ਖੇਡਣ 'ਚ ਪਰੇਸ਼ਾਨੀ ਹੋ ਰਹੀ ਹੈ। ਸ਼ਾਇਦ ਸੱਜੇ ਹੱਥ ਨਾਲ ਖੇਡ ਸਕਾਂ। ਦੋ-ਤਿੰਨ ਹਫਤੇ 'ਚ ਮੈਂ ਫਿੱਟਨੈਸ ਹਾਸਲ ਕਰ ਲਵਾਂਗੀ ਅਤੇ ਉਹ ਸਭ ਕੁਝ ਸ਼ੁਰੂ ਕਰਾਂਗੀ ਜਿਸ ਨਾਲ ਮੈਂ ਆਪਣੇ ਸਰੀਰ ਨੂੰ ਗ੍ਰਾਸ ਕੋਰਟ 'ਤੇ ਵਾਪਸੀ ਲਈ ਤਿਆਰ ਕਰ ਸਕਾਂ।'' ਕਵਿਤੋਵਾ ਨੂੰ ਫ੍ਰੈਂਚ ਓਪਨ ਦੇ ਪਹਿਲੇ ਮੁਕਾਬਲੇ 'ਚ ਰੋਮਾਨੀਆ ਦੀ ਸੋਰਾਨੇ ਸਿਰਸਟੇ ਖਿਲਾਫ ਖੇਡਣਾ ਸੀ। ਉਨ੍ਹਾਂ ਟਵੀਟ ਕੀਤਾ, ''ਰੋਲਾਂ ਗੈਰਾਂ ਤੋਂ ਨਾਂ ਵਾਪਸ ਲੈਣ ਨਾਲ ਮੈਨੂੰ ਕਾਫੀ ਨਿਰਾਸ਼ਾ ਹੋ ਰਹੀ ਹੈ। ਮੇਰੇ ਖੱਬੇ ਹੱਥ 'ਚ ਕੁਝ ਹਫਤੇ ਤੋਂ ਦਰਦ ਸੀ ਅਤੇ ਕੱਲ ਰਾਤ ਐੱਮ.ਆਰ.ਆਈ. ਨਾਲ ਸੱਟ ਦੀ ਪੁਸ਼ਟੀ ਹੋਈ ਹੈ। ਜੇਕਰ ਮੈਂ ਖੇਡ ਜਾਰੀ ਰੱਖਾਂ ਤਾਂ ਸਥਿਤੀ ਹੋਰ ਖਰਾਬ ਹੋ ਜਾਵੇਗੀ।''

 


author

Tarsem Singh

Content Editor

Related News