IPL ਨੂੰ ਭਾਰਤ ’ਚ ਕਰਵਾਉਣ ਲਈ ਬਾਂਬੇ ਹਾਈ ਕੋਰਟ ’ਚ ਪਟੀਸ਼ਨ

Tuesday, Aug 18, 2020 - 02:55 AM (IST)

ਮੁੰਬਈ– ਬਾਂਬੇ ਹਾਈ ਕੋਰਟ ਵਿਚ ਇਕ ਵਕੀਲ ਨੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ.ਆ ਈ.) ਨੂੰ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਆ ਯੋਜਨ ਯੂ. ਏ. ਈ. ਦੀ ਜਗ੍ਹਾ ਭਾਰਤ ਵਿਚ ਹੀ ਕਰਵਾਉਣ ਲਈ ਨਿਰਦੇਸ਼ ਦੇਣ ਦੀ ਪਟੀਸ਼ਨ ਦਾਇਰ ਕੀਤੀ ਹੈ। ਪੁਣੇ ਦੇ ਵਕੀਲ ਅਭਿਸ਼ੇਕ ਲਾਗੂ ਵਲੋਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਜੇਕਰ ਆਈ. ਪੀ. ਐੱਲ. ਭਾਰਤ ਤੋਂ ਬਾਹਰ ਆਯੋਜਿਤ ਹੁੰਦਾ ਹੈ ਤਾਂ ਇਸ ਨਾਲ ਦੇਸ਼ ਨੂੰ ਵੱਡਾ ਆਰਥਿਕ ਤੇ ਮਾਲੀਆ ਨੁਕਸਾਨ ਹੋਵੇਗਾ। 
ਲਾਗੂ ਨੇ ਖੁਦ ਨੂੰ ਕ੍ਰਿਕਟ ਪ੍ਰਸ਼ੰਸਕ ਦੱਸਦੇ ਹੋਏ ਪਟੀਸ਼ਨ ਵਿਚ ਕਿਹਾ ਕਿ ਆਈ. ਪੀ. ਐੱਲ. ਬੀ. ਸੀ. ਸੀ.ਆਈ. ਦੀ ਕਮਾਈ ਦਾ ਮੁੱਖ ਸੋਮਾ ਹੈ। ਇਸ ਸਾਲ ਆਈ. ਪੀ. ਐੱਲ. ਮਾਰਚ ’ਚ ਸ਼ੁਰੂ ਹੋਣਾ ਸੀ ਪਰ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਦੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਬੀ. ਸੀ. ਸੀ. ਆਈ. ਨੇ ਦੋ ਅਗਸਤ ਨੂੰ ਟੂਰਨਾਮੈਂਟ ਦਾ ਆਯੋਜਨ 19 ਸਤੰਬਰ ਤੋਂ 10 ਨਵੰਬਰ ਤਕ ਯੂ. ਏ. ਈ. ’ਚ ਕਰਵਾਉਣ ਦਾ ਐਲਾਨ ਕੀਤਾ ਸੀ।
 


Gurdeep Singh

Content Editor

Related News