ਪੀਟਰਸਨ ਕੋਲ ਹੈ ਬੁਮਰਾਹ ਨਾਲ ਨਜਿੱਠਣ ਦਾ ਤਰੀਕਾ!
Friday, Jun 07, 2019 - 02:23 AM (IST)

ਸਾਊਥੰਪਟਨ— ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਕੇਵਿਨ ਪੀਟਰਸਨ ਨੇ ਭਾਰਤ ਦੇ ਖਤਰਨਾਕ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਰਨ ਦਾ ਤਰੀਕਾ ਲੱਭ ਲਿਆ ਹੈ ਪਰ ਉਸਦੀ ਸਲਾਹ ਸਿਰਫ ਸੱਜੇ ਹੱਥ ਦੇ ਬੱਲੇਬਾਜ਼ਾਂ ਲਈ ਹੈ। ਪੀਟਰਸਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ, ''ਸੱਜੇ ਹੱਥ ਦੇ ਸਾਰੇ ਬੱਲੇਬਾਜ਼ਾਂ ਲਈ ਇਹ ਜ਼ਰੂਰੀ ਸੂਚਨਾ ਹੈ। ਬੁਮਰਾਹ ਦੇ ਸਾਹਮਣੇ ਆਪ ਸਟੰਪ 'ਤੇ ਜਾਓ ਅਤੇ ਸਕੇਅਰ ਲੈੱਗ 'ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰੋ। ਆਫ ਸਾਈਡ ਬਿਲਕੁਲ ਛੱਡ ਦਿਓ।''