Paris Olympics 2024 : ਭਾਰਤ ਲਈ ਖੁਸ਼ਖਬਰੀ, ਮਹਿਲਾ ਤੀਰਅੰਦਾਜ਼ੀ ਟੀਮ ਨੇ ਕੀਤਾ ਕਮਾਲ

Thursday, Jul 25, 2024 - 05:28 PM (IST)

ਸਪੋਰਟਸ ਡੈਸਕ : ਤੀਰਅੰਦਾਜ਼ ਅੰਕਿਤਾ ਭਕਟ ਨੇ ਤਜਰਬੇਕਾਰ ਦੀਪਿਕਾ ਕੁਮਾਰੀ ਨੂੰ ਪਿੱਛੇ ਛੱਡ ਕੇ ਪੈਰਿਸ ਓਲੰਪਿਕ ਮਹਿਲਾ ਵਿਅਕਤੀਗਤ ਰਿਕਰਵ ਕੁਆਲੀਫਿਕੇਸ਼ਨ ਵਿੱਚ ਭਾਰਤੀਆਂ ਵਿੱਚੋਂ ਸਰਵੋਤਮ 11ਵਾਂ ਸਥਾਨ ਹਾਸਲ ਕੀਤਾ, ਜਿਸ ਨਾਲ ਦੇਸ਼ ਨੂੰ ਚੌਥੇ ਸਥਾਨ ’ਤੇ ਰਹਿ ਕੇ ਟੀਮ ਮੁਕਾਬਲੇ ਵਿਚ ਕੁਆਰਟਰ ਫਾਈਨਲ ਵਿਚ ਥਾਂ ਹਾਸਲ ਹੋਇਆ ਹੈ।

ਡੈਬਿਊ ਕਰਨ ਵਾਲੀ ਅੰਕਿਤਾ (26 ਸਾਲ) 666 ਅੰਕਾਂ ਨਾਲ ਭਾਰਤੀ ਮਹਿਲਾ ਤੀਰਅੰਦਾਜ਼ਾਂ ਵਿਚ ਸਰਵੋਤਮ ਰੈਂਕਿੰਗ 'ਤੇ ਰਹੀ, ਭਜਨ ਕੌਰ 559 ਅੰਕਾਂ ਨਾਲ 22ਵੇਂ ਅਤੇ ਦੀਪਿਕਾ ਕੁਮਾਰੀ 658 ਅੰਕਾਂ ਨਾਲ 23ਵੇਂ ਸਥਾਨ 'ਤੇ ਰਹੀ।

ਟੀਮ ਈਵੈਂਟ 'ਚ ਭਾਰਤ 1983 ਅੰਕਾਂ ਨਾਲ ਚੌਥੇ ਸਥਾਨ 'ਤੇ ਰਿਹਾ, ਜਦਕਿ ਦੱਖਣੀ ਕੋਰੀਆ 2046 ਅੰਕਾਂ ਨਾਲ ਚੋਟੀ 'ਤੇ ਰਿਹਾ। ਚੀਨ ਉਪ ਜੇਤੂ ਰਿਹਾ ਜਦਕਿ ਮੈਕਸੀਕੋ ਤੀਜੇ ਸਥਾਨ 'ਤੇ ਰਿਹਾ।

ਟੀਮ ਟੇਬਲ ਵਿੱਚ ਚੋਟੀ ਦੀਆਂ ਚਾਰ ਟੀਮਾਂ ਕੁਆਰਟਰ ਫਾਈਨਲ ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕਰਦੀਆਂ ਹਨ, ਜਦੋਂ ਕਿ ਪੰਜਵੇਂ ਤੋਂ 12ਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਰਾਊਂਡ ਆਫ 16 ਮੈਚ ਖੇਡਣਗੀਆਂ। ਭਾਰਤ ਦਾ ਸਾਹਮਣਾ ਕੁਆਰਟਰ ਫਾਈਨਲ ਵਿਚ ਫਰਾਂਸ ਅਤੇ ਨੀਦਰਲੈਂਡ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।

ਜੇਕਰ ਭਾਰਤੀ ਮਹਿਲਾ ਟੀਮ ਕੁਆਰਟਰ ਫਾਈਨਲ ਦਾ ਅੜਿੱਕਾ ਪਾਰ ਕਰ ਲੈਂਦੀ ਹੈ ਤਾਂ ਉਸ ਨੂੰ ਸੈਮੀਫਾਈਨਲ ਵਿੱਚ ਮਜ਼ਬੂਤ ​​ਕੋਰੀਆਈ ਟੀਮ ਨਾਲ ਭਿੜਨਾ ਪੈ ਸਕਦਾ ਹੈ। ਕੋਰੀਆਈ ਟੀਮ ਓਲੰਪਿਕ ਵਿਚ ਅਜੇਤੂ ਰਹੀ ਹੈ, ਜਿਸ ਨੇ ਤਿੰਨ ਸਾਲ ਪਹਿਲਾਂ ਟੋਕੀਓ ਵਿਚ ਲਗਾਤਾਰ ਨੌਵਾਂ ਤਮਗਾ ਜਿੱਤਿਆ ਸੀ।

ਵਿਅਕਤੀਗਤ ਵਰਗ ਵਿੱਚ ਕੋਰੀਆ ਦੀ ਲਿਮ ਸਿਹਯੋਨ 694 ਅੰਕਾਂ ਦੇ ਨਾਲ ਵਿਸ਼ਵ ਰਿਕਾਰਡ ਸਕੋਰ ਦੇ ਨਾਲ ਸਿਖਰ 'ਤੇ ਰਹੀ, ਜਦੋਂ ਕਿ ਉਸਦੀ ਹਮਵਤਨ ਸੁਹੇਯੋਨ ਨਾਮ 688 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ। ਚੀਨ ਦੀ ਯਾਂਗ ਜ਼ਿਆਓਲੀ 673 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ।

ਦੀਪਿਕਾ ਪਹਿਲੀ ਵਾਰ ਮਿਕਸਡ ਟੀਮ ਈਵੈਂਟ 'ਚ ਨਹੀਂ ਖੇਡੇਗੀ ਕਿਉਂਕਿ ਅੰਕਿਤਾ ਭਾਰਤੀਆਂ 'ਚ ਚੋਟੀ 'ਤੇ ਰਹੀ ਹੈ। ਅੰਕਿਤਾ ਉਸ ਤੀਰਅੰਦਾਜ਼ ਨਾਲ ਜੋੜੀ ਬਣਾਏਗੀ ਜੋ ਮਿਕਸਡ ਟੀਮ ਫਾਈਨਲ ਵਿੱਚ ਪੁਰਸ਼ਾਂ ਦੇ ਕੁਆਲੀਫ਼ਿਕੇਸ਼ਨ ਵਿੱਚ ਸਿਖਰ ’ਤੇ ਰਹੇਗਾ।


Baljit Singh

Content Editor

Related News