ਇਕ ਖਰਾਬ ਪ੍ਰਦਰਸ਼ਨ ''ਤੇ ਲੋਕ 10 ਚੰਗੇ ਪ੍ਰਦਰਸ਼ਨ ਭੁੱਲ ਜਾਂਦੇ ਹਨ : ਰਾਸ਼ਿਦ

06/22/2019 11:32:03 AM

ਸਪੋਰਟਸ ਡੈਸਕ-- ਰਾਸ਼ਿਦ ਨੇ ਇੰਗਲੈਂਡ ਵਿਰੁੱਧ ਵਿਸ਼ਵ ਕੱਪ ਮੈਚ ਵਿਚ ਹੁਣ ਤਕ ਦੇ ਸਭ ਤੋਂ ਖਰਾਬ ਗੇਂਦਬਾਜ਼ੀ ਪ੍ਰਦਰਸ਼ਨ ਕਰਨ ਬਾਰੇ ਕਿਹਾ, ''ਲੋਕ 10 ਚੰਗੇ ਦਿਨ ਭੁੱਲ ਜਾਂਦੇ ਹਨ ਅਤੇ ਇਕ ਬੁਰੇ ਦਿਨ ਨੂੰ ਆਸਾਨੀ ਨਾਲ ਯਾਦ ਰੱਖਦੇ ਹਨ।'' ਆਲੋਚਨਾ ਦੀ ਹੱਦ ਇਹ ਰਹੀ ਕਿ ਆਈਸਲੈਂਡ ਕ੍ਰਿਕਟ ਨੇ ਵੀ ਮਜ਼ਾਕੀਆ ਟਵੀਟ ਕੀਤਾ। ਆਈਸਲੈਂਡ ਅਜੇ ਕ੍ਰਿਕਟ ਵਿਚ ਸਿਖਾਂਦਰੂ ਹੈ।PunjabKesariਕਈ ਮੈਚ ਜੇਤੂ ਪ੍ਰਦਰਸ਼ਨ ਕਰਨ ਲਈ ਸ਼ਲਾਘਾ ਹਾਸਲ ਕਰਨ ਵਾਲੇ ਰਾਸ਼ਿਦ ਨੇ ਇੰਗਲੈਂਡ ਵਿਰੁੱਧ 9 ਓਵਰਾਂ ਵਿਚ 110 ਦੌੜਾਂ ਦਿੱਤੀਆਂ ਸਨ ਅਤੇ ਉਸ ਨੂੰ ਕੋਈ ਵਿਕਟ ਨਹੀਂ ਮਿਲੀ ਸੀ। ਇਹ ਦੁਨੀਆ ਦੇ ਚੋਟੀ ਦੇ ਸਪਿਨਰ ਲਈ ਨਵਾਂ ਤਜਰਬਾ ਸੀ।

ਮੈਂ ਅਫਗਾਨਿਸਤਾਨ ਲਈ ਖੇਡਦਾ ਹਾਂ

ਜਦੋਂ ਗੁਲਬਦਿਨ ਨਾਇਬ ਤੇ ਉਨਾਂ ਦੇ ਆਪਲੀ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ ਕਿਹਾ, ''ਮੈਂ ਨਾ ਤਾਂ ਗੁਲਬਦਿਨ ਲਈ ਖੇਡਦਾ ਹਾਂ ਤੇ ਨਾ ਹੀ ਕ੍ਰਿਕਟ ਬੋਰਡ (ਏ. ਸੀ. ਬੀ.) ਲਈ , ਮੈਂ ਅਫਗਾਨਿਸਤਾਨ ਲਈ ਖੇਡਦਾ ਹਾਂ।'' ਰਾਸ਼ਿਦ ਨੇ ਇਹ ਬਿਆਨ ਤਦ ਦਿੱਤਾ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਕਪਤਾਨ ਗੁਲਬਦਿਨ ਨਾਇਬ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਚੰਗੇ ਨਹੀਂ ਹਨ ਕਿਉਂਕਿ ਉਸ ਨੇ ਕਪਤਾਨੀ ਵਿਚ ਬਦਲਾਅ 'ਤੇ ਨਾਰਾਜ਼ਗੀ ਜਤਾਈ ਸੀ।

ਰਾਸ਼ਿਦ ਨੇ ਇਸ 'ਤੇ ਕਿਹਾ, ''ਗੁਲਬਦਿਨ ਦੇ ਨਾਲ ਮੇਰੇ ਰਿਸ਼ਤੇ ਖਰਾਬ ਨਹੀਂ ਹਨ। ਮੈਂ ਉਸ ਨੂੰ ਵੀ ਓਨਾ ਹੀ ਸਹਿਯੋਗ ਦਿੰਦਾ ਹਾਂ, ਜਿਵੇਂ ਅਸਗਰ ਦੇ ਕਪਾਤਨ ਰਹਿੰਦੇ ਉਸ ਨੂੰ ਦਿੰਦਾ ਸੀ। ਜੇਕਰ ਮੈਂ ਅਸਗਰ ਨੂੰ ਮੈਦਾਨ 'ਤੇ 50 ਫੀਸਦੀ ਸਹਿਯੋਗ ਦਿੰਦਾ ਸੀ ਤਾਂ ਗੁਲਬਦਿਨ ਦੇ ਨਾਲ ਮੇਰਾ 100 ਫੀਸਦੀ ਸਹਿਯੋਗ ਹੈ।''


Related News