ਪੇਲੇ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਜਾਰੀ ਰਹੇਗਾ ਇਲਾਜ

Friday, Dec 24, 2021 - 05:13 PM (IST)

ਪੇਲੇ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਜਾਰੀ ਰਹੇਗਾ ਇਲਾਜ

ਸਾਓ ਪਾਊਲੋ- ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਨੂੰ ਸਾਓ ਪਾਊਲੋ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਉਨ੍ਹਾਂ ਦਾ ਕੋਲੋਨ ਟਿਊਮਰ ਦਾ ਇਲਾਜ ਜਾਰੀ ਰਹੇਗਾ। ਹਸਪਤਾਲ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਸ ਨੇ ਅੱਗੇ ਕਿਹਾ, 'ਮਰੀਜ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਦਾ ਕੋਲੋਨ ਟਿਊਮਰ ਦਾ ਇਲਾਜ ਜਾਰੀ ਰਹੇਗਾ।' 

ਪੇਲੇ ਨੂੰ ਦਸੰਬਰ ਦੀ ਸ਼ੁਰੂਆਤ 'ਚ ਕੀਮੋਥੈਰੇਪੀ ਲਈ ਦਾਖ਼ਲ ਕਰਾਇਆ ਗਿਆ ਸੀ। ਇਸ ਤੋਂ ਪਹਿਲਾਂ ਟਿਊਮਰ ਕੱਢਣ ਲਈ ਸਰਜਰੀ ਦੇ ਕਾਰਨ ਉਹ ਇਕ ਮਹੀਨੇ ਤਕ ਹਸਪਤਾਲ 'ਚ ਰਹੇ ਸਨ। ਪੇਲੇ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਜਵਾਨੀ ਦੀ ਤਸਵੀਰ ਪੋਸਟ ਕਰਕੇ ਕਿਹਾ, 'ਇਹ ਮੁਸਕੁਰਾਉਂਦੀ ਹੋਈ ਤਸਵੀਰ ਕਿਸੇ ਕਾਰਨ ਹੈ। ਜਿਵੇਂ ਮੈਂ ਕਿਹਾ ਸੀ ਕਿ ਕ੍ਰਿਸਮਸ ਆਪਣੇ ਪਰਿਵਾਰ ਦੇ ਨਾਲ ਮਨਾਵਾਂਗਾ। ਮੈਂ ਘਰ ਆ ਰਿਹਾ ਹਾਂ। ਸਾਰਿਆਂ ਨੂੰ ਸ਼ੁੱਭਕਾਮਨਾਵਾਂ ਲਈ ਧੰਨਵਾਦ।'


author

Tarsem Singh

Content Editor

Related News