ਵਰਲਡ ''ਚ ਟੀਮ ਦੇ ਖਰਾਬ ਪ੍ਰਦਰਸ਼ਨ ਦੀ ਕੋਚ ''ਤੇ ਡਿੱਗੀ ਗਾਜ, PCB ਨੇ ਲਿਆ ਇਹ ਫੈਸਲਾ
Wednesday, Aug 07, 2019 - 03:34 PM (IST)

ਲਾਹੌਰ : ਵਰਲਡ ਕੱਪ ਵਿਚ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਮੁੱਖ ਕੋਚ ਮਿਕੀ ਆਰਥਰ ਅਤੇ ਉਸਦੇ ਸਹਿਯੋਗੀ ਸਟਾਫ ਦਾ ਕਾਰਜਕਾਲ ਨਹੀਂ ਵਧਾਇਆ ਜਾਵੇਗਾ। ਪੀ. ਸੀ. ਬੀ. ਨੇ ਆਰਥਰ, ਬੱਲੇਬਾਜ਼ੀ ਕੋਚ ਗ੍ਰਾਂਟ ਫਲਾਵਰ, ਗੇਂਦਬਾਜ਼ੀ ਕੋਚ ਅਜ਼ਹਰ ਮਹਿਮੂਦ ਅਤੇ ਟ੍ਰੇਨਰ ਗ੍ਰਾਂਟ ਲੁਡੇਨ ਦੇ ਕਰਾਰ ਨਹੀਂ ਵਧਾਉਣ ਦਾ ਫੈਸਲਾ ਲੈਂਦਿਆਂ ਕਿਹਾ ਕਿ ਬਿਹਤਰ ਤਰੀਕੇ ਨਾਲ ਨਿਯੁਕਤੀਆਂ ਕੀਤੀਆਂ ਜਾਣਗੀਆਂ। ਪੀ. ਸੀ. ਬੀ. ਦੀ ਕ੍ਰਿਕਟ ਕਮੇਟੀ ਦੀ ਸ਼ੁੱਕਰਵਾਰ ਨੂੰ ਹੋਈ ਬੈਠਕ ਵਿਚ ਇਹ ਫੈਸਲੇ ਲਏ ਗਏ। ਪਾਕਿਸਤਾਨ ਵਰਲਡ ਕੱਪ ਵਿਚ ਨਾਕਆਊਟ ਗੇੜ ਵਿਚ ਵੀ ਨਹੀਂ ਪਹੁੰਚ ਚੱਕਿਆ ਸੀ।
ਬੋਰਡ ਨੇ ਇਕ ਬਿਆਨ ਵਿਚ ਕਿਹਾ, ''ਪੀ. ਸੀ. ਬੀ. ਹੁਣ ਚਾਰਾਂ ਅਹੁਦਿਆਂ ਲਈ ਐਡ ਦੇਵੇਗਾ ਅਤੇ ਉੱਚ ਪੱਧਰ 'ਤੇ ਅਰਜ਼ੀਆਂ ਮੰਗਵਾਏਗਾ।'' ਸੁਝਾਅ ਪੀ. ਸੀ. ਬੀ. ਪ੍ਰਧਾਨ ਅਹਿਸਾਨ ਮਨੀ ਨੂੰ ਦੇ ਦਿੱਤੇ ਗਏ ਹਨ।'' ਮਨੀ ਨੇ ਕਿਹਾ ਕਿ ਕਮੇਟੀ ਨੇ ਸਭ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਹੈ ਅਤੇ ਉਸਦਾ ਮੰਨਣਾ ਹੈ ਕਿ ਹੁਣ ਨਵੇਂ ਸਿਰੇ ਤੋਂ ਆਗਾਜ਼ ਕਰਨਾ ਹੋਵੇਗਾ। ਪੀ. ਸੀ. ਬੀ. ਵੱਲੋਂ ਮੈਂ ਮਿਕੀ ਆਰਥਰ, ਗ੍ਰਾਂਟ ਫਲਾਵਰ, ਗ੍ਰਾਂਟ ਲੁਡੇਨ ਅਤੇ ਅਜ਼ਹਰ ਮਹਿਮੂਦ ਨੂੰ ਧੰਨਵਾਦ ਦਿੰਦਾ ਹਾਂ। ਅਸੀਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੰਦੇ ਹਾਂ।