ਪਾਕਿ 'ਚ ਏਸ਼ੀਆ ਕੱਪ ਲਈ ਜੂਨ 2020 ਤਕ BCCI ਦੀ ਪੁਸ਼ਟੀ ਦਾ ਇੰਤਜ਼ਾਰ ਕਰੇਗਾ PCB
Monday, Sep 30, 2019 - 02:55 AM (IST)

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ ਨੇ ਅਗਲੇ ਸਾਲ ਸਤੰਬਰ 'ਚ ਹੋਣ ਵਾਲੇ ਏਸ਼ੀਆ ਕੱਪ 'ਚ ਪ੍ਰਤੀਨਿਧਤਾ ਦੇ ਲਈ ਭਾਰਤੀ ਕ੍ਰਿਕਟ ਬੋਰਡ ਦੀ ਪੁਸ਼ਟੀ ਕਰਨ ਦੀ ਸਮਾਂ ਹੱਦ ਜੂਨ 2020 ਤਕ ਰੱਖੀ ਹੈ। ਪੀ. ਸੀ. ਬੀ. ਦੇ ਸੀ. ਈ. ਓ. ਵਸੀਮ ਖਾਨ ਨੇ ਇੰਟਰਵਿਊ 'ਚ ਕਿਹਾ ਕਿ ਸਾਨੂੰ ਦੇਖਣਾ ਹੋਵੇਗਾ ਕੀ ਭਾਰਤ ਏਸ਼ੀਆ ਕੱਪ ਦੇ ਲਈ ਪਾਕਿਸਤਾਨ ਆਉਣ ਨੂੰ ਸਹਿਮਤ ਹੁੰਦਾ ਹੈ ਜਾਂ ਨਹੀਂ। ਅਗਲੇ ਸਾਲ ਸਤੰਬਰ ਦੇ ਲਈ ਅਜੇ ਕਾਫੀ ਸਮਾਂ ਹੈ ਪਰ ਜੂਨ ਤਕ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਟੂਰਨਾਮੈਂਟ ਕਿੱਥੇ ਹੋਵੇਗਾ ਤੇ ਭਾਰਤ ਦੇ ਹਿੱਸਾ ਨਹੀਂ ਲੈਣ ਦੇ ਕਾਰਨ ਇਸਦੀ ਮੇਜਬਾਨੀ ਇੱਥੇ ਹੋ ਸਕਦੀ ਹੈ ਜਾਂ ਨਹੀਂ। ਟੂਰਨਾਮੈਂਟ ਨੂੰ ਸਥਾਨਾਂਤਰਿਤ ਕਰਨ ਦਾ ਆਖਰੀ ਫੈਸਲਾ ਹਾਲਾਂਕਿ ਏਸ਼ੀਆਈ ਕ੍ਰਿਕਟ ਪ੍ਰੀਸ਼ਦ ਦਾ ਅਧਿਕਾਰ ਹੈ। ਖਾਨ ਨੇ ਕਿਹਾ ਕਿ ਪਰ ਇਹ ਫੈਸਲਾ ਏਸ਼ੀਆਈ ਕ੍ਰਿਕਟ ਪ੍ਰੀਸ਼ਦ ਤੇ ਆਈ. ਸੀ. ਸੀ. ਨੂੰ ਕਰਨਾ ਹੈ। ਅਸੀਂ ਏਸ਼ੀਆਈ ਕੱਪ 'ਚ ਭਾਰਤ ਦੀ ਮੇਜਬਾਨੀ ਦੇ ਲਈ ਤਿਆਰ ਹਾਂ।