ਜ਼ਿੰਬਾਬਵੇ ਸੀਰੀਜ਼ ਦੇ ਲਈ PCB ਨੇ ECB ਦੀ ਮੰਗੀ ਮਦਦ
Tuesday, Sep 15, 2020 - 01:27 AM (IST)
ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਈ. ਸੀ. ਬੀ.) ਜ਼ਿੰਬਾਬਵੇ ਵਿਰੁੱਧ ਆਗਾਮੀ ਅੰਤਰਰਾਸ਼ਟਰੀ ਸੀਰੀਜ਼ 'ਚ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਤਿਆਰ ਕਰਨ ਦੇ ਲਈ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੀ ਸਲਾਹ ਮੰਗੀ ਹੈ। ਇੰਗਲੈਂਡ ਨੇ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ 'ਚ ਪਾਕਿਸਤਾਨ ਦੀ ਮੇਜ਼ਬਾਨੀ ਕੀਤੀ ਸੀ। ਜ਼ਿੰਬਾਬਵੇ ਦੀ ਟੀਮ ਨੂੰ 20 ਅਕਤੂਬਰ ਨੂੰ ਪਾਕਿਸਤਾਨ ਪਹੁੰਚਣਾ ਹੈ, ਜਿਸ ਤੋਂ ਬਾਅਦ ਪੀ. ਸੀ. ਬੀ. ਦੇ ਮੁਲਤਾਨ ਅਤੇ ਰਾਵਲਪਿੰਡੀ 'ਚ ਟੀ-20 ਅਤੇ ਵਨ ਡੇ ਅੰਤਰਰਾਸ਼ਟਰੀ ਮੈਚਾਂ ਦਾ ਆਯੋਜਨ ਕਰਵਾਉਣ ਦੀ ਉਮੀਦ ਹੈ।
ਪੀ. ਸੀ. ਬੀ. ਸੂਤਰਾਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਸਥਾਨਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਦੋਵੇਂ ਹੀ ਕੋਵਿਡ-19 ਮਹਾਮਾਰੀ ਦੇ ਕਾਰਨ ਪਾਬੰਦੀਆਂ ਦੇ ਵਿਚ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ 'ਚ ਰਾਸ਼ਟਰੀ ਟੀ-20 ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ।