PCB ਨੂੰ PSL 7 ਦੇ ਆਯੋਜਨ ਤੋਂ ਹੋਇਆ ਇੰਨੇ ਅਰਬ ਕਰੋੜ ਰੁਪਏ ਦਾ ਫਾਇਦਾ
Saturday, May 14, 2022 - 07:59 PM (IST)
ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਇਸ ਸਾਲ ਜਨਵਰੀ-ਫਰਵਰੀ ਵਿਚ ਆਯੋਜਿਤ ਕੀਤੇ ਗਏ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ 7ਵੇਂ ਪੜਾਅ ਤੋਂ 2.3 ਅਰਬ ਪਾਕਿਸਤਾਨੀ ਰੁਪਏ ਦਾ ਬੰਪਰ ਮੁਨਾਫਾ ਹੋਇਆ ਹੈ। ਪੀ. ਸੀ. ਬੀ. ਦੇ ਅਧਿਕਾਰਿਕ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਬੋਰਡ ਨੂੰ ਪੀ. ਐੱਸ. ਐੱਲ. ਤੋਂ ਕਰੀਬ 2.3 ਅਰਬ ਪਾਕਿਸਤਾਨੀ ਰੁਪਏ ਦਾ ਲਾਭ ਹੋਇਆ ਹੈ।
ਇਹ ਵੀ ਪੜ੍ਹੋ : Rajat Patidar ਦੇ 102 ਮੀਟਰ ਛੱਕੇ ਨਾਲ ਜ਼ਖ਼ਮੀ ਹੋਇਆ ਬਜ਼ੁਰਗ (ਦੇਖੋ ਵੀਡੀਓ)
ਉਨ੍ਹਾਂ ਨੇ ਕਿਹਾ ਕਿ ਮੈਂ ਸਪੱਸ਼ਟ ਤੌਰ 'ਤੇ ਦੱਸਣਾ ਚਾਹੁੰਦਾ ਹਾਂ ਕਿ ਇਹ ਪੀ. ਸੀ. ਬੀ. ਦਾ ਸ਼ੁੱਧ ਲਾਭ ਹੈ ਅਥੇ ਜਿਨ੍ਹਾਂ 6 ਫ੍ਰੈਂਚਾਇਜ਼ੀ ਨੇ ਪੀ. ਐੱਸ. ਐੱਲ. ਵਿਚ ਹਿੱਸਾ ਲਿਆ ਸੀ, ਉਨ੍ਹਾਂ ਦਾ ਮੁਨਾਫਾ ਅਲੱਗ ਹੈ ਪਰ ਉਨ੍ਹਾਂ ਨੇ ਮੁਨਾਫੇ ਦੀ ਰਕਮ ਨਾਲ 6 ਟੀਮਾਂ ਨੂੰ ਦਿੱਤੇ ਜਾਣ ਵਾਲੇ ਹਿੱਸੇ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਭਾਰਤ ਨੇ ਥਾਮਸ ਕੱਪ ਦੇ ਫਾਈਨਲ ’ਚ ਪਹੁੰਚ ਕੇ ਰਚਿਆ ਇਤਿਹਾਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।