ਏਸ਼ੀਆ ਕੱਪ ''ਤੇ ਸਹਿਮਤੀ ਮਗਰੋਂ ਬਦਲੇ ਪਾਕਿਸਤਾਨ ਦੇ ਸੁਰ, ਨਜ਼ਮ ਸੇਠੀ ਨੇ ਦਿੱਤਾ ਇਹ ਬਿਆਨ
Saturday, Jun 17, 2023 - 05:11 AM (IST)
ਲਾਹੌਰ (ਭਾਸ਼ਾ): ਪਾਕਿਸਤਾਨ ਕ੍ਰਿਕੇਟ ਬੋਰਡ ਦੇ ਪ੍ਰਧਾਨ ਨਜ਼ਮ ਸੇਠੀ ਨੇ ਭਾਰਤ ਵਿਚ ਹੋਣ ਵਾਲੇ ਵਨ ਡੇਅ ਵਿਸ਼ਵ ਕੱਪ ਵਿਚ ਉਨ੍ਹਾਂ ਦੀ ਟੀਮ ਦੇ ਹਿੱਸਾ ਲੈਣ 'ਤੇ ਖ਼ਦਸ਼ਾ ਜ਼ਾਹਿਰ ਕਰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਸਰਕਾਰ ਦੀ ਮੰਜ਼ੂਰੀ ਅਧੀਨ ਹੈ। ਸੇਠੀ ਦੇ ਇਸ ਰੁੱਖ ਨਾਲ ਆਈ.ਸੀ.ਸੀ. ਲਈ ਵਿਸ਼ਵ ਕੱਪ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣਾ ਔਖ਼ਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ, ਰੱਖੀ ਇਹ ਮੰਗ
ਸੇਠੀ ਦੀ ਇਹ ਟਿੱਪਣੀ ਇਸ ਲਈ ਵੀ ਹੈਰਾਨੀਜਨਕ ਹੈ ਕਿਉਂਕਿ ਏਸ਼ੀਆਈ ਕ੍ਰਿਕੇਟ ਪ੍ਰੀਸ਼ਦ ਦੇ ਮੁਖੀ ਜੈ ਸ਼ਾਹ ਸਮੇਤ ਸਮੂਹ ਹਿੱਤਧਾਰਕਾਂ ਨੇ ਪੀ.ਸੀ.ਬੀ. ਮੁਖੀ ਵੱਲੋਂ ਪ੍ਰਸਤਾਵਿਤ ਏਸ਼ੀਆ ਕੱਪ ਨੂੰ 'ਹਾਇਬ੍ਰਿਡ ਮਾਡਲ' ਤਹਿਤ ਕਰਵਾਉਣ ਨੂੰ ਸਹਿਮਤੀ ਦੇ ਦਿੱਤੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੇਠੀ ਨੇ ਕਿਹਾ, "ਜਿੱਥੇ ਤਕ ਭਾਰਤ ਤੇ ਪਾਕਿਸਤਾਨ ਦੀ ਗੱਲ ਹੈ, ਨਾ ਤਾਂ ਪੀ.ਸੀ.ਬੀ. ਤੇ ਨਾ ਹੀ ਬੀ.ਸੀ.ਸੀ.ਆਈ. ਫ਼ੈਸਲਾ ਲੈ ਸਕਦੇ ਹਨ। ਇਸ ਵਿਚ ਸਬੰਧਤ ਸਰਕਾਰਾਂ ਹੀ ਫ਼ੈਸਲਾ ਲੈ ਸਕਦੀਆਂ ਹਨ।"
ਇਹ ਖ਼ਬਰ ਵੀ ਪੜ੍ਹੋ - ਦਿੱਲੀ ਮੈਟਰੋ 'ਚੋਂ ਬਣੀਆਂ Reels ਵਾਇਰਲ ਹੋਣ ਮਗਰੋਂ DMRC ਦਾ ਟਵੀਟ, ਲਿਖੀਆਂ ਇਹ ਗੱਲਾਂ
ਵਿਸ਼ਵ ਕੱਪ 2023 ਲਈ ਪਾਕਿਸਤਾਨੀ ਟੀਮ ਦੇ ਭਾਰਤ ਆਉਣ ਬਾਰੇ ਗੱਲਬਾਤ ਕਰਦਿਆਂ ਸੇਠੀ ਨੇ ਕਿਹਾ, "ਇਸ ਮਾਮਲੇ ਵਿਚ ਸਾਡੀ ਸਰਕਾਰ ਨੂੰ ਫ਼ੈਸਲਾ ਕਰਨਾ ਹੈ, ਜਿਵੇਂ ਜਦੋਂ ਭਾਰਤ ਦੀ ਗੱਲ ਆਉਂਦੀ ਹੈ ਤਾਂ ਇਹ ਉਨ੍ਹਾਂ ਦੀ ਸਰਕਾਰ ਫ਼ੈਸਲਾ ਕਰਦੀ ਹੈ ਕਿ ਉਹ ਕਿੱਥੇ ਖੇਡਣਗੇ। ਸਾਡੇ ਤੋਂ ਇਹ ਪੁੱਛਣ ਦਾ ਕੋਈ ਮਤਲਬ ਨਹੀਂ ਹੈ ਕਿ ਅਸੀਂ ਅਹਿਮਦਾਬਾਦ ਵਿਚ ਖੇਡਾਂਗੇ ਜਾਂ ਨਹੀਂ। ਇਹ ਸਮਾਂ ਆਉਣ 'ਤੇ ਹੀ ਨਿਰਧਾਰਿਤ ਹੋਵੇਗਾ ਕਿ ਅਸੀਂ ਜਾ ਰਹੇ ਹਾਂ ਜਾਂ ਨਹੀਂ, ਫ਼ਿਰ ਸਰਕਾਰ ਫ਼ੈਸਲਾ ਕਰੇਗੀ ਕਿ ਅਸੀਂ ਕਿੱਥੇ ਖੇਡ ਸਕਦੇ ਹਾਂ। ਸਾਡਾ ਫ਼ੈਸਲਾ ਇਨ੍ਹਾਂ ਦੋ ਮਹੱਤਵਪੂਰਨ ਸ਼ਰਤਾਂ 'ਤੇ ਟਿਕਿਆ ਹੋਵੇਗਾ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।