PCB ਨੇ ਪਾਬੰਦੀ ਝਲ ਰਹੇ ਸਲਮਾਨ ਨੂੰ ਕਿਹਾ- Happy birthday, ਪ੍ਰਸ਼ੰਸਕਾਂ ਨੇ ਕੀਤਾ ਟ੍ਰੋਲ
Monday, Oct 07, 2019 - 04:41 PM (IST)

ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਲਮਾਨ ਬੱਟ ਆਪਣੇ ਜਨਮਦਿਨ 'ਤੇ ਰੱਜ ਕੇ ਟ੍ਰੋਲ ਹੋ ਰਹੇ ਹਨ। ਪਾਕਿਸਤਾਨ ਕ੍ਰਿਕਟ ਬੋਰਡ ਨੇ ਜਦੋਂ ਉਸ ਨੂੰ 35ਵੇਂ ਜਨਮਦਿਨ ਦੀ ਵਧਾਈ ਦਿੱਤੀ ਤਾਂ ਪ੍ਰਸ਼ੰਸਕਾਂ ਨੋ ਬੋਰਡ ਨੂੰ ਖਰੀ-ਖੋਟੀ ਸੁਣਾ ਦਿੱਤੀ। ਇਸ ਦੀ ਵਜ੍ਹਾ ਇਹ ਹੈ ਕਿ ਫਿਲਹਾਲ ਸਲਮਾਨ ਬੱਟ ਸਪਾਟ ਫਿਕਸਿੰਗ ਮਾਮਲੇ ਵਿਚ 10 ਸਾਲ ਦੀ ਪਾਬੰਦੀ ਝਲ ਰਹੇ ਹਨ। ਪਾਕਿਸਤਾਨ ਕ੍ਰਿਕਟ ਬੋਰਡ ਨੇ ਟਵੀਟ ਕੀਤਾ, ''ਪਾਕਿਸਤਾਨ ਲਈ 135 ਮੈਚ ਖੇਡੇ, 5209 ਕੌਮਾਂਤਰੀ ਦੌੜਾਂ ਬਣਾਈਆਂ, 3 ਟੈਸਟ ਅਤੇ 8 ਸੈਂਕੜੇ ਲਗਾਏ। ਹੈਪੀ ਬਰਥਡੇ ਸਲਮਾਨ ਬੱਟ।
ਕੀ ਸੀ ਮਾਮਲਾ
ਸਾਲ 2010 ਵਿਚ ਲਾਰਡਸ ਮੈਦਾਨ 'ਤੇ ਖੇਡਿਆ ਗਿਆ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਟੈਸਟ ਮੈਚ ਕਾਫੀ ਵਿਵਾਦਾਂ 'ਚ ਆ ਗਿਆ ਸੀ। ਇਸ ਮੁਕਾਬਲੇ ਵਿਚ ਪਾਕਿਸਤਾਨ ਦੀ ਕਪਤਾਨੀ ਸਲਮਾਨ ਬੱਟ ਦੇ ਹੱਥਾਂ ਵਿਚ ਸੀ। ਇਸ ਫਿਕਸਿੰਗ ਮਾਮਲੇ ਵਿਚ ਸਲਮਾਨ ਬੱਟ ਸਮੇਤ ਮੁਹੰਮਦ ਆਸਿਫ ਅਤੇ ਮੁਹੰਮਦ ਆਮਿਰ 'ਤੇ ਵੀ 30-30 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।