ਬਾਬਰ ਤੇ ਸ਼ਾਹੀਨ ਦੇ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾ ਦੇ ਰੂ-ਬ-ਰੂ ਹੋਣ ਤੋਂ ਪੀ. ਸੀ. ਬੀ. ਨਾਰਾਜ਼

02/10/2024 6:39:22 PM

ਲਾਹੌਰ, (ਭਾਸ਼ਾ)– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਸਾਬਕਾ ਕਪਤਾਨ ਬਾਬਰ ਆਜ਼ਮ ਤੇ ਰਾਸ਼ਟਰੀ ਟੀ-20 ਟੀਮ ਦੇ ਮੌਜੂਦਾ ਕਪਤਾਨ ਸ਼ਾਹੀਨ ਸ਼ਾਹ ਅਫਰੀਦੀ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਪਰ ਪ੍ਰਸ਼ੰਸਕਾਂ ਦੇ ਨਾਲ ਜੁੜਨ ਤੋਂ ਖੁਸ਼ ਨਹੀਂ ਹੈ। ਐਕਸ ’ਤੇ ਸਵਾਲ-ਜਵਾਬ ਦੇ ਦੌਰ ਵਿਚ ਕਪਤਾਨੀ ਗਵਾਉਣ ਦੇ ਬਾਵਜੂਦ ਬਾਬਰ ਦੀ ਪ੍ਰਸਿੱਧੀ ਦਾ ਵੀ ਪਤਾ ਲੱਗਦਾ ਹੈ ਕਿਉਂਕਿ ਇਸ ਵਿਚਾਲੇ ਉਸਦੇ ਨਾਲ 20000 ਤੋਂ ਵੱਧ ਪ੍ਰਸ਼ੰਸਕ ਜੁੜੇ। 

ਸ਼ਾਹੀਨ ਦੇ ਨਾਲ ਸਵਾਲ ਜਵਾਬ ਦੇ ਦੌਰ ਵਿਚ ਲਗਭਗ 4000 ਪ੍ਰਸ਼ੰਸਕਾਂ ਨੇ ਹਿੱਸਾ ਲਿਆ। ਪਰ ਪੀ. ਸੀ. ਬੀ. ਦੇ ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਸੀਨੀਅਰ ਖਿਡਾਰੀਆਂ ਦੇ ਸੋਸ਼ਲ ਮੀਡੀਆ ਸੈਸ਼ਨ ਵਿਚ ਹਿੱਸਾ ਲੈਣ ਤੋਂ ਬੋਰਡ ਖੁਸ਼ ਨਹੀਂ ਹੈ ਤੇ ਉਹ ਇਸ ਨੂੰ ਲੈ ਕੇ ਨਿਯਮ ਬਣਾਉਣ ’ਤੇ ਵਿਚਾਰ ਕਰ ਰਿਹਾ ਹੈ। ਸੂਤਰਾਂ ਨੇ ਕਿਹਾ,‘‘ਪੀ. ਸੀ. ਬੀ. ਇਸ ਸਬੰਧ ਵਿਚ ਕੁਝ ਸ਼ਰਤਾਂ ਨੂੰ ਲਾਗੂ ਕਰਨ ’ਤੇ ਵਿਚਾਰ ਕਰੇਗਾ, ਜਿਨ੍ਹਾਂ ਦੀ ਕੇਂਦਰੀ ਕਰਾਰਬੱਧ ਖਿਡਾਰੀਆਂ ਨੂੰ ਪਾਲਣਾ ਕਰਨੀ ਪਵੇਗੀ।’’


Tarsem Singh

Content Editor

Related News