ਪੀ. ਸੀ. ਬੀ. ਨੇ ਚੈਂਪੀਅਨਜ਼ ਟਰਾਫੀ ਦੇਸ਼ ’ਚੋਂ ਬਾਹਰ ਹੋਣ ਦੀਆਂ ਅਟਕਲਾਂ ਨੂੰ ਕੀਤਾ ਖਾਰਿਜ

Saturday, Jan 11, 2025 - 05:51 PM (IST)

ਪੀ. ਸੀ. ਬੀ. ਨੇ ਚੈਂਪੀਅਨਜ਼ ਟਰਾਫੀ ਦੇਸ਼ ’ਚੋਂ ਬਾਹਰ ਹੋਣ ਦੀਆਂ ਅਟਕਲਾਂ ਨੂੰ ਕੀਤਾ ਖਾਰਿਜ

ਲਾਹੌਰ- ਪਾਕਿਸਤਾਨ ਕ੍ਰਿਕਟ ਬੋਰਡ ਨੇ ਇਨ੍ਹਾਂ ਅਟਕਲਾਂ ਨੂੰ ਖਾਰਿਜ ਕੀਤਾ ਹੈ ਕਿ 3 ਸਟੇਡੀਅਮਾਂ ਵਿਚ ਮੁਰੰਮਤ ਦੇ ਕੰਮ ਵਿਚ ਦੇਰੀ ਕਾਰਨ 19 ਫਰਵਰੀ ਤੋਂ ਸ਼ੁਰੂ ਹੋ ਰਹੀ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਦੇਸ਼ ਵਿਚ ਆਯੋਜਿਤ ਨਹੀਂ ਕੀਤੀ ਜਾਵੇਗੀ।

ਪਾਕਿਸਤਾਨ ਵਿਚ ਚੈਂਪੀਅਨਜ਼ ਟਰਾਫੀ ਦੇ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ, ਰਾਵਲਪਿੰਡੀ ਕ੍ਰਿਕਟ ਸਟੇਡੀਅਮ ਤੇ ਕਰਾਚੀ ਦੇ ਨੈਸ਼ਨਲ ਬੈਂਕ ਸਟੇਡੀਅਮ ਵਿਚ ਹੋਣੇ ਹਨ ਜਦਕਿ ਭਾਰਤ ਦੇ ਮੈਚ ਦੁਬਈ ਵਿਚ ਹੋਣਗੇ।

ਪੀ. ਸੀ. ਬੀ. ਦੇ ਇਕ ਸੂਤਰ ਨੇ ਕਿਹਾ ਕਿ ਆਈ. ਸੀ. ਸੀ. ਦਲ ਦੀ ਮੌਜੂਦਗੀ ਇਸਦੀ ਪੁਸ਼ਟੀ ਕਰਦੀ ਹੈ ਕਿ ਟੂਰਨਾਮੈਂਟ ਪਾਕਿਸਤਾਨ ਵਿਚ ਹੀ ਖੇਡਿਆ ਜਾਵੇਗਾ। ਉਸ ਨੇ ਕਿਹਾ,‘‘ਬੋਰਡ ਨੇ ਤਕਰੀਬਨ 12 ਅਰਬ ਰੁਪਏ ਸਟੇਡੀਅਮਾਂ ਦੇ ਨਵਨੀਕਰਣ ’ਤੇ ਖਰਚ ਕੀਤੇ ਹਨ। ਅਸੀਂ ਸਟੇਡੀਅਮਾਂ ਵਿਚ ਚੱਲ ਰਹੇ ਕੰਮਾਂ ਦੇ ਬਾਰੇ ਵਿਚ ਪਹਿਲਾਂ ਹੀ ਬਿਆਨ ਇਸ ਲਈ ਜਾਰੀ ਕੀਤਾ ਸੀ ਕਿਉਂਕਿ ਮੀਡੀਆ ਤੱਥਾਂ ਦੀ ਜਾਂਚ ਕੀਤੇ ਬਿਨਾਂ ਅਫਵਾਹ ਫੈਲ ਰਿਹਾ ਸੀ।
 


author

Tarsem Singh

Content Editor

Related News