ਸਾਮ, ਦਾਮ, ਦੰਡ ਅਤੇ ਭੇਦ ਦੇ ਸਹਾਰੇ ਲੜੀ ਜਾ ਰਹੀ ਹੈ ਪੀ.ਸੀ.ਏ. ਦੇ ਬੌਸ ਦੀ ਲੜਾਈ
Thursday, Nov 17, 2022 - 08:33 PM (IST)

ਜਲੰਧਰ– ਪੀ. ਸੀ. ਏ. ਵਿਚ ਸਿਆਸਤ ਇਸ ਕਦਰ ਹਾਵੀ ਹੋ ਜਾਵੇਗੀ, ਅਜਿਹਾ ਕਿਸੇ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ। ਪਹਿਲਾਂ ਕੈਪਟਨ ਸਰਕਾਰ ਦੀ ਦਖਲਅੰਦਾਜ਼ੀ ਸੀ ਤੇ ਹੁਣ ਸੁਣਨ ਵਿਚ ਆ ਰਿਹਾ ਹੈ ਕਿ ਇਸ ਵਿਚ ਮਾਨ ਸਰਕਾਰ ਦੀ ਦਖਲਅੰਦਾਜ਼ੀ ਚੱਲ ਰਹੀ ਹੈ। ਜੇਕਰ ਇਹ ਸੱਚਾਈ ਹੈ ਤਾਂ ਇਹ ਸਾਰਾ ਕੁਝ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੇ ਸਾਹਮਣੇ ਕਈ ਤਰ੍ਹਾਂ ਦੀਆਂ ਦਿੱਕਤਾਂ ਪੈਦਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਹਾਰਦਿਕ ਨੇ ਦਿੱਤਾ ਮਾਈਕਲ ਵਾਨ ਨੂੰ ਜਵਾਬ, ਭਾਰਤੀ ਖਿਡਾਰੀਆਂ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ
ਵੈਸੇ ਕੋਈ ਵੀ ਸਿਆਸੀ ਪਾਰਟੀ ਆਪਣੇ ਆਪ ਵਿਚ ਬੁਰੀ ਨਹੀਂ ਹੁੰਦੀ। ਉਸ ਨੂੰ ਬੁਰੀ ਬਣਾਉਂਦੇ ਹਨ ਕੁਝ ਅਜਿਹੇ ਲੋਕ ਜਿਹੜੇ ਆਪਣੇ ਹਿੱਤਾਂ ਦੇ ਫਾਇਦੇ ਲਈ ਆਪਣਾ ਚੋਲਾ ਬਦਲਦੇ ਰਹਿੰਦੇ ਹਨ। ਅਜਿਹਾ ਹੀ ਚੋਲਾ ਉਸ ਵਿਅਕਤੀ ਨੇ ਬਦਲਿਆ ਹੈ ਜਿਹੜਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਕਾਫੀ ਵਫਾਦਾਰ ਸੀ ਤੇ ਹੁਣ ਉਹ ਆਪਣੇ ਆਪ ਨੂੰ ਅਰਵਿੰਦ ਕੇਜਰੀਵਾਲ ਦਾ ਵਫਾਦਾਰ ਅਖਵਾਉਂਦਾ ਹੈ।
ਇਹ ਗੱਲ ਇਸ ਲਈ ਵੀ ਕਹੀ ਜਾ ਰਹੀ ਹੈ ਕਿਉਂਕਿ ਕਾਂਗਰਸ ਰਾਜ ਵਿਚ ਵੀ ਉਸਦੇ ਕੋਲ ਉਹ ਹੀ ਅਹੁਦਾ ਸੀ ਤੇ ਹੁਣ ਆਮ ਆਦਮੀ ਪਾਰਟੀ ਵਿਚ ਵੀ ਉਸਦੇ ਕੋਲ ਉਹ ਹੀ ਅਹੁਦਾ ਹੈ। ਅਜਿਹੇ ਵਿਚ ਉਸ ਦੇ ਬਾਰੇ ਵਿਚ ਤਾਂ ਇਹ ਹੀ ਕਿਹਾ ਜਾਵੇਗਾ ਕਿ ਉਹ ਪੈਸੇ ਦੇ ਦਮ ’ਤੇ ਇਹ ਰੁਤਬਾ ਖਰੀਦਦਾ ਹੈ। ਤੁਸੀਂ ਮਿਹਨਤ ਤੇ ਯੋਗਤਾ ਦੇ ਦਮ ’ਤੇ ਉਹ ਮੁਕਾਮ ਹਾਸਲ ਨਹੀਂ ਕਰਦੇ। ਹੁਣ ਇਹ ਪੀ. ਸੀ. ਏ. ਦਾ ਸਾਬਕਾ ਮੁਖੀ ਆਮ ਆਦਮੀ ਪਾਰਟੀ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਕੇ ਆਪਣਾ ਦਬਦਬਾ ਕਾਇਮ ਰੱਖਣ ਲਈ ‘ਆਪ’ ਦੇ ਸਾਹਮਣੇ ਨਿੱਤ ਨਵੀਆਂ ਦਿੱਕਤਾਂ ਖੜ੍ਹੀਆਂ ਕਰ ਰਿਹਾ ਹੈ, ਜਿਸ ਨੂੰ ਪਾਰਟੀ ਨੂੰ ਸਮਝਣ ਦੀ ਬਹੁਤ ਲੋੜ ਹੈ। ਇਸ ਲਈ ਅੱਜ ਪੀ. ਸੀ. ਏ. ਇਸ ਸਾਬਕਾ ਮੁਖੀ ਦੇ ਕੰਮਾਂ ਨਾਲ ਉਸ ਫਸਾਦ ਵਿਚ ਫਸੀ ਹੋਈ ਦਿਸ ਰਹੀ ਹੈ, ਜਿਸ ਦਾ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ।
ਇਹ ਉਦਯੋਗਪਤੀ ਸਾਬਕਾ ਮੁਖੀ ਕਿਤੇ ਆਪ ਆਦਮੀ ਪਾਰਟੀ ਨਾਲ ਵੈਰ ਤਾਂ ਨਹੀਂ ਕੱਢ ਰਿਹਾ ਕਿਉਂਕਿ ਸਮੇਂ ਤੋਂ ਪਹਿਲਾਂ ਹੀ ਪੀ. ਸੀ. ਏ. ਦੀਆਂ ਚੋਣਾਂ ਦੇ ਕਾਰਨ ਇਸ ਤੋਂ ਅਸਤੀਫਾ ਦਿਵਾਇਆ ਗਿਆ ਸੀ। ਸਾਰਿਆਂ ਦੀਆਂ ਰਜ਼ਾਮੰਦੀ ਨਾਲ ਬਣੇ ਪੀ. ਸੀ. ਏ. ਦੇ ਮੁਖੀ ਗੁਲਜਾਰ ਇੰਦਰ ਸਿੰਘ ਚਾਹਲ ਦੇ ਰਸਤੇ ਵਿਚ ਕੰਢੇ ਬਿਖੇਰਨ ਦਾ ਕਾਰਨ ਹਰ ਕੋਈ ਪੀ. ਸੀ. ਏ. ਨਾਲ ਜੁੜਿਆ ਵਿਅਕਤੀ ਸਮਝ ਰਿਹਾ ਹੈ। ਹਰ ਕਿਸੇ ਦੀਆਂ ਨਜ਼ਰਾਂ ਉਸ 20 ਨਵੰਬਰ ਦੀ ਮੀਟਿੰਗ ’ਤੇ ਹੀ ਟਿਕੀਆਂ ਹੋਈਆਂ ਹਨ, ਜਿਹੜੀ ਹਰ ਤਰ੍ਹਾਂ ਦੇ ਸਾਮ, ਦਾਮ, ਦੰਡ ਤੇ ਭੇਦ ਦੇ ਕਾਰਨ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ : ਜੋਕੋਵਿਚ ਨੂੰ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਲਈ ਜਾਰੀ ਕੀਤਾ ਗਿਆ ਵੀਜ਼ਾ
ਇਸ ਸਾਰੇ ਪ੍ਰੋਗਰਾਮ ਵਿਚ ਇਹ ਇਕੱਲਾ ਨਹੀਂ ਹੈ। ਇਸਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸਕੱਤਰ ਤੇ ਸਲਾਹਕਾਰ ਵੀ ਚੱਲ ਰਹੇ ਹਨ ਕਿਉਂਕਿ ਆਖਿਰਕਾਰ ਲੜਾਈ ਤਾਂ ਇਸ ਗੱਲ ਦੀ ਹੀ ਹੈ ਕਿ ਕੌਣ ਹੋਵੇਗਾ ਪੀ. ਸੀ.ਏ. ਦਾ ਬੌਸ। ਇਸ ਸਾਰੇ ਘਟਨਾਕ੍ਰਮ ਨੂੰ ਦੇਖਦੇ ਹੋਏ ਬਿਨਾਂ ਕਿਸੇ ਝਿੱਜਕ ਦੇ ਇਹ ਹੀ ਪੁੱਛਿਆ ਜਾ ਸਕਦਾ ਹੈ ਕਿ ਇਹ ਖੇਡਾਂ ਦੀ ਸਿਆਸਤ ਹੈ ਜਾਂ ਸਿਆਸਤ ਦੀ ਖੇਡ ਹੈ, ਜਿਸ ਵਿਚ ਨੁਕਸਾਨ ਕ੍ਰਿਕਟ ਦੇ ਨਾਲ-ਨਾਲ ਉਸ ਪਾਰਟੀ ਦਾ ਵੀ ਹੋ ਰਿਹਾ ਹੈ, ਜਿਸਦੀ ਛਤਰ-ਛਾਇਆ ਵਿਚ ਉਸਦੇ ਆਪਣੇ ਲੋਕ ਹੀ ਉਸ ਨੂੰ ਧੋਖਾ ਦੇ ਰਹੇ ਹਨ। ਇਹ ਉਦਪਯੋਗਪਤੀ ਸਾਬਕਾ ਮੁਖੀ ਕਿਤੇ ਆਮ ਆਦਮੀ ਪਾਰਟੀ ਨਾਲ ਵੈਰ ਤਾਂ ਨਹੀਂ ਕੱਢ ਰਿਹਾ ਕਿਉਂਕਿ ਸਮੇਂ ਤੋਂ ਪਹਿਲਾਂ ਪੀ. ਸੀ. ਏ. ਦੀਆਂ ਚੋਣਾਂ ਤੋਂ ਪਹਿਲਾਂ ਇਸ ਤੋਂ ਅਸਤੀਫਾ ਦਿਵਾਇਆ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।