PCA ਦੇ ਨਵੇਂ ਕੌਮਾਂਤਰੀ ਸਟੇਡੀਅਮ ਦਾ ਨਾਂ ਪਟਿਆਲਾ ਦੇ ਆਖਰੀ ਰਾਜਾ ਦੇ ਨਾਂ ''ਤੇ

Monday, Aug 10, 2020 - 12:12 AM (IST)

PCA ਦੇ ਨਵੇਂ ਕੌਮਾਂਤਰੀ ਸਟੇਡੀਅਮ ਦਾ ਨਾਂ ਪਟਿਆਲਾ ਦੇ ਆਖਰੀ ਰਾਜਾ ਦੇ ਨਾਂ ''ਤੇ

ਚੰਡੀਗੜ੍ਹ– ਪੰਜਾਬ ਕ੍ਰਿਕਟ ਸੰਘ (ਪੀ. ਸੀ. ਏ.) ਨੇ ਮੁੱਲਾਂਪੁਰ ਵਿਚ ਆਪਣੇ ਨਵੇਂ ਸਟੇਡੀਅਮ ਦਾ ਨਾਂ ਸਾਬਕਾ ਪਟਿਆਲਾ ਰਾਜ ਦੇ ਆਖਰੀ ਰਾਜਾ ਸਵ. ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਂ 'ਤੇ ਰੱਖਣ ਦਾ ਫੈਸਲਾ ਕੀਤਾ ਹੈ। ਯਾਦਵਿੰਦਰ ਨੇ 1934 ਵਿਚ ਭਾਰਤ ਵਲੋਂ ਟੈਸਟ ਮੈਚ ਖੇਡਿਆ ਸੀ। ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਸਨ। ਪੀ. ਸੀ. ਏ. ਮੁਖੀ ਰਾਜਿੰਦਰ ਗੁਪਤਾ ਤੇ ਸਕੱਤਰ ਪੁਨੀਤ ਬਾਲੀ ਤੋਂ ਇਲਾਵਾ ਸੰਘ ਦੇ ਹੋਰਨਾਂ ਅਹੁਦੇਦਾਰਾਂ ਦੀ ਮੌਜੂਦਗੀ ਵਿਚ ਹੋਈ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ। ਬਾਲੀ ਨੇ ਕਿਹਾ,''ਇਸ ਵਿਚਾਰ ਦਾ ਪ੍ਰਸਤਾਵ ਪੀ. ਸੀ. ਏ. ਮੁਖੀ ਨੇ ਰੱਖਿਆ ਤੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ।''


author

Gurdeep Singh

Content Editor

Related News