PBKS v KKR : ਰਹਾਣੇ ਨੇ IPL ''ਚ ਪੂਰੀਆਂ ਕੀਤੀਆਂ 4 ਹਜ਼ਾਰ ਦੌੜਾਂ, ਦਿੱਗਜਾਂ ਦੀ ਸੂਚੀ ''ਚ ਹੋਏ ਸ਼ਾਮਿਲ
Friday, Apr 01, 2022 - 11:27 PM (IST)
ਮੁੰਬਈ- ਪੰਜਾਬ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਵਿਚ ਟੀਚੇ ਦਾ ਪਿੱਛਾ ਕਰਨ ਆਏ ਕੋਲਕਾਤਾ ਦਾ ਸਲਾਮੀ ਬੱਲੇਬਾਜ਼ ਅਜਿੰਕਯ ਰਹਾਣੇ ਨੇ ਆਪਣੇ ਨਾਂ ਰਿਕਾਰਡ ਦਰਜ ਕਰ ਲਿਆ ਹੈ। ਰਹਾਣੇ ਨੇ ਆਈ. ਪੀ. ਐੱਲ. ਕਰੀਅਰ ਵਿਚ 4 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਅਜਿਹਾ ਕਰਨ ਵਾਲੇ ਭਾਰਤ ਦੇ 9ਵੇਂ ਖਿਡਾਰੀ ਬਣ ਗਏ ਹਨ। ਰਹਾਣੇ ਨੂੰ ਆਈ. ਪੀ. ਐੱਲ. ਵਿਚ ਇਹ ਮੁਕਾਮ ਹਾਸਲ ਕਰਨ ਦੇ ਲਈ 154 ਮੈਚਾਂ ਦਾ ਸਹਾਰਾ ਲੈਣਾ ਪਿਆ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਫਾਈਨਲ 'ਚ ਮੈਚ ਰੈਫਰੀ ਹੋਵੇਗੀ ਭਾਰਤ ਦੀ GS ਲਕਸ਼ਮੀ
ਭਾਰਤ ਦੇ ਲਈ ਆਈ. ਪੀ. ਐੱਲ. ਵਿਚ 4 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਸੁਰੇਸ਼ ਰੈਣਾ
ਵਿਰਾਟ ਕੋਹਲੀ
ਗੌਤਮ ਗੰਭੀਰ
ਸ਼ਿਖਰ ਧਵਨ
ਰੋਹਿਤ ਸ਼ਰਮਾ
ਰੌਬਿਨ ਉਥੱਪਾ
ਐੱਮ. ਐੱਸ. ਧੋਨੀ
ਦਿਨੇਸ਼ ਕਾਰਤਿਕ
ਅਜਿੰਕਯ ਰਹਾਣੇ
ਇਹ ਖ਼ਬਰ ਪੜ੍ਹੋ- CSK v LSG : ਬ੍ਰਾਵੋ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਬਣੇ ਗੇਂਦਬਾਜ਼
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
6336 - ਵਿਰਾਟ ਕੋਹਲੀ
5843 - ਸ਼ਿਖਰ ਧਵਨ
5652 - ਰੋਹਿਤ ਸ਼ਰਮਾ
5528 - ਸੁਰੇਸ਼ ਰੈਨਾ
4812 - ਐੱਮ. ਐੱਸ. ਧੋਨੀ
4800 - ਰੌਬਿਨ ਉਥੱਪਾ
4217 - ਗੌਤਮ ਗੰਭੀਰ
4092 - ਦਿਨੇਸ਼ ਕਾਰਤਿਕ
4006 - ਅਜਿੰਕਯ ਰਹਾਣੇ*
ਜ਼ਿਕਰਯੋਗ ਹੈ ਕਿ ਕੋਲਕਾਤਾ ਦੀ ਟੀਮ ਨੇ ਪੰਜਾਬ ਨੂੰ 137 ਦੌੜਾਂ 'ਤੇ ਢੇਰ ਕਰ ਦਿੱਤਾ ਸੀ। ਕੋਲਕਾਤਾ ਦੇ ਲਈ ਉਮੇਸ਼ ਯਾਦਵ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਆਪਣੇ ਨਾਂ ਕੀਤੀਆਂ। ਉਮੇਸ਼ ਨੇ 23 ਦੌੜਾਂ 'ਤੇ 4 ਵਿਕਟਾਂ ਆਪਣੇ ਨਾਂ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।