ਟੀਮ ਨਾਲ ਕੇਕ ਕੱਟ ਕੇ MS ਧੋਨੀ ਨੇ ਮਨਾਇਆ ਆਪਣੇ 200ਵੇਂ ਮੈਚ ਦਾ ਜਸ਼ਨ, ਵੇਖੋ ਵੀਡੀਓ
Saturday, Apr 17, 2021 - 06:22 PM (IST)
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼ੁੱਕਰਵਾਰ ਨੂੰ ਪੰਜਾਬ ਕਿੰਗਜ਼ ਖ਼ਿਲਾਫ਼ ਚੇਨਈ ਸੁਪਰ ਕਿੰਗਜ਼ ਲਈ ਆਪਣਾ 200ਵਾਂ ਮੈਚ ਖੇਡਿਆ। ਟੀਮ ਨੇ ਇਸ ਮੁਕਾਬਲੇ ਨੂੰ ਜਿੱਤ ਕੇ ਆਪਣੇ ਕਪਤਾਨ ਦੀ ਖ਼ਾਸ ਉਪਲਬੱਧੀ ਨੂੰ ਯਾਦਗਾਰ ਬਣਾ ਦਿੱਤਾ। ਚੇਨਈ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਟਾਸ ਜਿੱਤ ਕੇ ਫੀਲਡਿੰਗ ਦਾ ਫ਼ੈਸਲਾ ਕੀਤਾ। ਪੇਸਰ ਦੀਪਕ ਚਾਹਰ ਦੀ ਅਗਵਾਈ ਵਿਚ ਚੇਨਈ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਕੇ ਪੰਜਾਬ ਨੂੰ 8 ਵਿਕਟਾਂ ਲੈ ਕੇ 106 ਦੌੜਾਂ ’ਤੇ ਰੋਕ ਦਿੱਤਾ। ਇਸ ਦੇ ਬਾਅਦ ਚੇਨਈ ਨੇ 26 ਗੇਂਦਾਂ ਬਾਕੀ ਰਹਿੰਦੇ 6 ਵਿਕਟਾਂ ਨਾਲ ਮੈਚ ਜਿੱਤ ਲਿਆ।
ਆਈ.ਪੀ.ਐਲ. 2021 ਵਿਚ ਚੇਨਈ ਦੀ ਇਹ ਪਹਿਲੀ ਜਿੱਤ ਸੀ, ਜਿਸ ਦੇ ਬਾਅਦ ਧੋਨੀ ਨੇ ਆਪਣੇ 200ਵੇਂ ਮੈਚ ਦਾ ਜਸ਼ਨ ਸੀ.ਐਸ.ਕੇ. ਦੇ ਸਾਥੀ ਖਿਡਾਰੀਆਂ ਅਤੇ ਸਪੋਰਟ ਸਟਾਫ ਨਾਲ ਕੇਕ ਕੱਟ ਕੇ ਮਨਾਇਆ। ਧੋਨੀ ਨੇ ਕੇਕ ਸਭ ਤੋਂ ਪਹਿਲਾਂ ਸੀ.ਐਸ.ਕੇ. ਦੇ ਕੋਚ ਸਟੀਫਨ ਫਲੇਮਿੰਗ ਨੂੰ ਖੁਆਇਆ। ਚੇਨਈ ਸੁਪਰਕਿੰਗਜ਼ ਫਰੈਂਚਾਇਜ਼ੀ ਨੇ ਧੋਨੀ ਦੇ ਕੇਕ ਕੱਟਦੇ ਹੋਏ ਇਕ ਵੀਡੀਓ ਆਪਣੇ ਇੰਸਟਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।