ਏਸ਼ੀਆ ਪੈਸੇਫਿਕ ਗੋਲਫ ''ਹਾਲ ਆਫ ਫੇਮ'' ਵਿਚ ਸ਼ਾਮਲ ਹੋਣਗੇ ਪਵਨ ਮੁੰਜਾਲ
Tuesday, Sep 10, 2019 - 06:16 PM (IST)

ਨਵੀਂ ਦਿੱਲੀ : ਭਾਰਤ ਅਤੇ ਦੁਨੀਆ ਭਰ ਵਿਚ ਗੋਲਫ ਨੂੰ ਸਮਰਥਨ ਦੇਣ ਲਈ ਹੀਰੋ ਮੋਟੋਕਾਰਪ ਦੇ ਪ੍ਰਧਾਨ ਅਤੇ ਮੈਨੇਜਿੰਗ ਡਾਈਰੈਕਟਰ ਪਵਨ ਮੁੰਜਾਲ ਨੂੰ ਇਸ ਸਾਲ 2019 ਏਸ਼ੀਆ ਪੈਸੇਫਿਕ ਗੋਲਫ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਜਾਵੇਗਾ। ਮੁੰਜਾਲ ਨੂੰ 6 ਨਵੰਬਰ ਨੂੰ ਗੁਰੂਗ੍ਰਾਮ ਦੇ ਡੀ. ਐੱਲ. ਐੱਲ. ਗੋਲਫ ਅਤੇ ਕੰਟਰੀ ਕਲੱਬ ਵਿਚ 2019 ਏਸ਼ੀਆਈ ਗੋਲਫ ਪੁਰਸਕਾਰ ਸਮਾਰੋਹ ਦੌਰਾਨ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਜਾਵੇਗਾ। ਪ੍ਰੈਸ ਰਿਲੀਜ਼ ਮੁਤਾਬਕ ਮੁੰਜਾਲ ਨੂੰ ਏਸ਼ੀਆਈ ਪੈਸੇਫਿਕ ਗੋਲਫ ਹਾਲ ਆਫ ਫੇਮ ਵਿਚ ਸ਼ਾਮਲ ਕਰਨ ਦੀ ਤਖਤੀ ਸਥਾਈ ਤੌਰ 'ਤੇ ਚੀਨ ਦੇ ਸ਼ੇਨਝੇਨ ਵਿਚ ਡਾ. ਡੇਵਿਡ ਚਿਊ ਅਜਾਇਬ ਘਰ ਵਿਚ ਹੋਵੇਗੀ ਜੋ ਹਾਲ ਆਫ ਫੇਮ ਦਾ ਨਵੀਂ ਘਰ ਹੈ।