ਪੌਲੀਨ ਡੇਰੋਲੇਡੇ ਦੀਆਂ ਨਜ਼ਰਾਂ ਪੈਰਿਸ ਪੈਰਾਲੰਪਿਕ ਗੋਲਡ ’ਤੇ
Tuesday, Jan 09, 2024 - 10:19 AM (IST)
ਪੈਰਿਸ : ਫਰਾਂਸ ਦੀ ਪੈਰਾ ਵ੍ਹੀਲਚੇਅਰ ਟੈਨਿਸ ਖਿਡਾਰਨ ਪੌਲੀਨ ਡੇਰੋਲੇਡੇ ਇਕ ਫੋਟੋ ਸੈਸ਼ਨ ਦੌਰਾਨ ਪੋਜ਼ ਦਿੰਦੀ ਹੋਈ। ਅਕਤੂਬਰ 2018 ਵਿਚ ਇਕ ਸੜਕ ਹਾਦਸੇ ਵਿਚ ਉਸਦਾ ਖੱਬਾ ਪੈਰ ਵੱਢਿਆ ਗਿਆ ਸੀ। 2 ਸਾਲ ਤੋਂ ਵੱਧ ਸਮੇਂ ਤੋਂ ਉਸਦੀਆਂ ਨਜ਼ਰਾਂ ਪੈਰਿਸ ਪੈਰਾਲੰਪਿਕ ਖੇਡਾਂ ’ਚ ਸੋਨ ਤਮਗਾ ਜਿੱਤਣ ’ਤੇ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਟੈਨਿਸ ਦੀ ਉਤਪਤੀ 12ਵੀਂ ਸ਼ਤਾਬਦੀ ਵਿਚ ਉਤਰੀ ਫਰਾਂਸ ਦੇ ਮੱਠਾਂ ਵਿਚ ਹੋਈ ਸੀ। ਦਿਲਚਸਪ ਗੱਲ ਇਹ ਹੈ ਕਿ ਗੇਂਦ ਨੂੰ ਤਦ ਹੱਥ ਦੀ ਹਥੇਲੀ ਨਾਲ ਮਾਰਿਆ ਗਿਆ ਸੀ। 16ਵੀਂ ਸ਼ਤਾਬਦੀ ਦੌਰਾਨ ਰੈਕੇਟ ਦਾ ਇਸਤੇਮਾਲ ਸ਼ੁਰੂ ਹੋਇਆ।
ਇਹ ਵੀ ਪੜ੍ਹੋ- ਆਸਟ੍ਰੇਲੀਆ ’ਚ ਭਾਰਤੀ ਟੀਮ ਦੀ ਅਗਵਾਈ ਕਰੇਗੀ ਅਵਨੀ ਪ੍ਰਸ਼ਾਂਤ
ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਦਾ ਅਧਿਕਾਰਤ ਸ਼ੁਭੰਕਰ ‘ਪੇਰੀ ਦਿ ਬੁਲ’ ਸੀ, ਜਿਸ ਨੂੰ 10 ਸਾਲ ਦੀ ਲੜਕੀ ਐਮਾ ਲੂ ਨੇ ਡਿਜ਼ਾਈਨ ਕੀਤਾ ਸੀ। ‘ਪੇਰੀ ਦਿ ਬੁਲ’ ਦੇ ਸਰੀਰ ’ਤੇ ਬਹੁਰੰਗੀ ਛੇ ਬਾਹਵਾਂ, ਬਾਲਾਂ ਵਾਲੇ ਖੁਰ ਤੇ ਸਿੰਙ ਹਨ।
ਇਹ ਵੀ ਪੜ੍ਹੋ- ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ
ਸਭ ਤੋਂ ਲੰਬੇ ਟੈਨਿਸ ਮੈਚ ਨੂੰ ਪੂਰਾ ਹੋਣ ’ਚ 11 ਘੰਟੇ ਤੇ 5 ਮਿੰਟ ਲੱਗੇ। ਇਹ ਜਾਨ ਇਸਨਰ ਤੇ ਨਿਕੋਲਸ ਮਾਹੁਤ ਵਿਚਾਲੇ ਖੇਡਿਆ ਗਿਆ ਸੀ। ਅੰਤ ਜਾਨ ਇਸਨਰ ਨੇ 6-4, 3-6, 6-7 (7-6), 7-6 (7-3), 70-68 (ਆਖਰੀ ਸੈੱਟ) ਦੀ ਸਕੋਰ ਲਾਈਨ ਦੇ ਨਾਲ ਜਿੱਤ ਹਾਸਲ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।