NCAA ਟ੍ਰੈਕ ਪ੍ਰਤੀਯੋਗਿਤਾ ਦੇ ਫਾਈਨਲ ’ਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਿਆ ਪਰਵੇਜ਼ ਖਾਨ
Saturday, Mar 09, 2024 - 06:51 PM (IST)
ਨਵੀਂ ਦਿੱਲੀ– ਰਾਸ਼ਟਰੀ ਖੇਡਾਂ ਦੇ ਸੋਨ ਤਮਗਾ ਜੇਤੂ ਪ੍ਰਵੇਜ਼ ਖਾਨ ਸ਼ਨੀਵਾਰ ਨੂੰ ਅਮਰੀਕਾ ਦੀ ਐੱਨ. ਸੀ. ਏ. ਏ. ਚੈਂਪੀਅਨਸ਼ਿਪ ਦੀ ਟ੍ਰੈਕ ਪ੍ਰਤੀਯੋਗਿਤਾ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਐਥਲੀਟ ਬਣਿਆ। ਐੱਨ. ਸੀ. ਸੀ. ਏ. ਦੁਨੀਆ ਦੀ ਸਭ ਤੋਂ ਮੁਕਾਬਲੇਬਾਜ਼ੀ ਕਾਲਜ ਪ੍ਰਤੀਯੋਗਿਤਾ ਹੈ, ਜਿਸ ਵਿਚ ਪ੍ਰਵੇਜ਼ ਖਾਨ ਨੇ ਬੋਸਟਨ ’ਚ ਪੁਰਸ਼ ਵਰਗ ਦੀ ਇਕ ਮੀਲ ਦੀ ਪ੍ਰਤੀਯੋਗਿਤਾ ਦੇ ਫਾਈਨਲ ’ਚ ਜਗ੍ਹਾ ਬਣਾਈ। ਖਾਨ ਨੇ 3 ਮਿੰਟ 57.126 ਸੈਕੰਡ ਦੇ ਸਮੇਂ ਨਾਲ ਇਕ ਮੀਲ ਦੀ ਸ਼ੁਰੂਆਤੀ ਰੇਸ ਵਿਚ ਤੀਜੇ ਸਥਾਨ ’ਤੇ ਰਹਿ ਕੇ ਐੱਨ. ਸੀ. ਏ. ਏ. ਇਨਡੋਰ ਟ੍ਰੈਕ ਫੀਲਡ ਚੈਂਪੀਅਨਸ਼ਿਪ ਦੇ ਫਾਈਨਲ ’ਚ ਪ੍ਰਵੇਸ਼ ਕੀਤਾ। ਇਹ 19 ਸਾਲ ਦਾ ਭਾਰਤੀ ਫਲੋਰਿਡਾ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰ ਰਿਹਾ ਸੀ, ਜਿਸ ਨੂੰ ਪਿਛਲੇ ਸਾਲ ਉਥੇ ਕਾਲਜ ਸਕਾਲਰਸ਼ਿਪ ਮਿਲੀ ਸੀ।