ਕਸ਼ਿਅਪ ਨੇ ਕਾਇਮ ਰੱਖੀ ਭਾਰਤ ਦੀ ਚੁਣੌਤੀ, ਕੁਆਟਰ ਫਾਈਨਲ 'ਚ ਪੁੱਜੇ

Thursday, Sep 26, 2019 - 12:02 PM (IST)

ਕਸ਼ਿਅਪ ਨੇ ਕਾਇਮ ਰੱਖੀ ਭਾਰਤ ਦੀ ਚੁਣੌਤੀ, ਕੁਆਟਰ ਫਾਈਨਲ 'ਚ ਪੁੱਜੇ

ਸਪੋਰਟਸ ਡੈਸਕ— ਭਾਰਤ ਦੇ ਸਟਾਰ ਸ਼ਟਲਰ ਪਾਰੂਪਲੀ ਕਸ਼ਿਅਪ ਨੇ ਮਲੇਸ਼ਿਆ ਦੇ ਡੇਰੇਨ ਲਿਊ ਨੂੰ ਹਰਾ ਕੇ ਕੋਰੀਆ ਓਪਨ 'ਚ ਪੁਰਸ਼ ਸਿੰਗਲ ਦੇ ਕੁਆਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਕੁਆਟਰ ਫਾਈਨਲ 'ਚ ਉਨ੍ਹਾਂ ਦਾ ਮੁਕਾਬਲਾ ਅੱਠਵੇਂ ਦਰਜੇ ਦੇ ਇੰਡੋਨੇਸ਼ੀਆ ਦੇ ਏਂਥਨੀ ਸਿਨੀਸੁਕਾ ਅਤੇ ਡੇਨਮਾਰਕ ਦੇ ਜੇਨ ਓ ਜੋਰਗੇਨਸੇਨ ਦੇ ਵਿਚਾਲੇ ਖੇਡੇ ਜਾਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। 2014 ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਪੀ ਕਸ਼ਿਅਪ ਇਸ ਬੀ ਡਬਲੀਊ ਵਰਲਡ ਟੂਰ ਟੂਰਨਾਮੈਂਟ 'ਚ ਬਚੇ ਇਕੋ ਇਕ ਭਾਰਤੀ ਹਨ। ਕਸ਼ਿਅਪ ਨੇ ਆਪਣੇ ਪਿਛਲੇ ਮੈਚ 'ਚ ਚੀਨੀ ਤਾਇਪੇ ਦੇ ਲਿਊ ਚਿਆ ਹੁੰਗ ਨੂੰ 42 ਮਿੰਟਾਂ 'ਚ ਆਸਾਨੀ ਨਾਲ 21-16,21-16, ਨਾਲ ਹਰਾਇਆ ਸੀ।PunjabKesari
ਪਹਿਲੇ ਦੌਰ ਚ ਬਾਹਰ ਸਾਨਿਆ
ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਦੱਖਣੀ ਕੋਰੀਆ ਦੀ ਕਿਮ ਗਾ ਯੂਨ ਖਿਲਾਫ ਪਹਿਲੀ ਗੇਮ ਜਿੱਤਣ ਤੋਂ ਬਾਅਦ 21-19,18-21,1-8 ਦੇ ਸਕੋਰ 'ਤੇ ਮੁਕਾਬਲੇ ਤੋਂ ਹੱਟ ਗਈ। ਸਾਇਨਾ ਦੇ ਪਤੀ ਅਤੇ ਨਿਜੀ ਕੋਚ ਕਸ਼ਿਅਪ ਨੇ ਦੱਸਿਆ ਕਿ ਉਸ ਨੂੰ ਪੇਟ ਨਾਲ ਜੁੜੀ ਤਕਲੀਫ ਕਾਰਣ ਮੈਚ ਨੂੰ ਵਿਚੋਂ ਹੀ ਛੱਡਣਾ ਪਿਆ। ਉਨ੍ਹਾਂ ਨੇ ਕਿਹਾ, ਇੰਝ ਲਗਦਾ ਹੈ ਕਿ ਪੇਟ ਨਾਲ ਜੁੜੀ ਤਕਲੀਫ ਇਕ ਵਾਰ ਫਿਰ ਤੋਂ ਉਭਰ ਗਈ ਜਿਸ ਦੇ ਨਾਲ ਇਸ ਸਾਲ ਦੀ ਸ਼ੁਰੂਆਤ 'ਚ ਹੀ ਉਹ ਪਰੇਸ਼ਾਨ ਰਹੀ ਸੀ। ਸਾਇਨਾ ਨੇ ਉਲਟੀ ਵੀ ਕੀਤੀ ਸੀ। ਉਹ ਮੁਕਾਬਲੇ 'ਚ ਹਸਪਤਾਲ 'ਤੋਂ ਸਿੱਧੇ ਸਟੇਡੀਅਮ ਆਈ ਸੀ।PunjabKesari


Related News