ਪਾਰੂਪੱਲੀ ਕਸ਼ਯਪ ਪਿੰਨੀ ਦੀਆਂ ਮਾਸਪੇਸ਼ੀਆਂ ''ਚ ਸੱਟ ਕਾਰਨ 6 ਹਫ਼ਤੇ ਲਈ ਖੇਡ ਟੂਰਨਾਮੈਂਟਾਂ ਤੋਂ ਬਾਹਰ
Friday, Jan 07, 2022 - 06:48 PM (IST)
ਨਵੀਂ ਦਿੱਲੀ- ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਯਪ ਨੂੰ ਹਾਲ ਹੀ 'ਚ ਪਿੰਨੀ ਦੀਆਂ ਮਾਸਪੇਸ਼ੀਆਂ 'ਚ ਲੱਗੀ ਸੱਟ ਕਾਰਨ 6 ਹਫ਼ਤੇ ਤਕ ਖੇਡ ਤੋਂ ਬਾਹਰ ਰਹਿਣਾ ਪਵੇਗਾ। ਉਨ੍ਹਾਂ ਨੂੰ ਪਿਛਲੇ ਮਹੀਨੇ (24 ਤੋਂ 30 ਦਸੰਬਰ) ਹੈਦਰਾਬਾਦ 'ਚ ਅਖਿਲ ਭਾਰਤੀ ਸੀਨੀਅਰ ਰੈਂਕਿੰਗ ਟੂਰਨਾਮੈਂਟ 'ਚ ਪਿੰਨੀ ਦੀਆਂ ਮਾਸਪੇਸ਼ੀਆਂ 'ਚ ਗ੍ਰੇਡ 1 ਦੀ ਸੱਟ ਲੱਗੀ ਸੀ।
ਇਹ ਵੀ ਪੜ੍ਹੋ : T20 ਕ੍ਰਿਕਟ: ਹੁਣ ਹੌਲੀ ਓਵਰ ਗਤੀ ਲਈ ਗੇਂਦਬਾਜ਼ਾਂ ਦਾ ਹੋਵੇਗਾ ਨੁਕਸਾਨ, ICC ਨੇ ਸਖ਼ਤ ਕੀਤੇ ਨਿਯਮ
ਨਿਰਾਸ਼ ਕਸ਼ਯਪ ਨੇ ਕਿਹਾ ਕਿ ਮੈਂ ਹੈਦਰਾਬਾਦ ਓਪਨ 'ਚ ਖੇਡਿਆ ਸੀ ਤੇ ਮੈਂ ਪਹਿਲੇ ਹੀ ਦੌਰ 'ਚ ਸੱਟ ਦਾ ਸ਼ਿਕਾਰ ਹੋ ਗਿਆ ਸੀ, ਉਦੋਂ ਮੈਂ ਚੰਗਾ ਮਹਿਸੂਸ ਕਰ ਰਿਹਾ ਸੀ ਪਰ ਅਜਿਹਾ ਲਗਦਾ ਹੈ ਕਿ ਮੈਂ ਮੈਚ ਲਈ ਫਿੱਟ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਅਜਿਹਾ ਕਿਉਂ ਹੋਇਆ, ਸ਼ਾਇਦ ਇਹ ਉਮਰ ਦੀ ਵਜ੍ਹਾ ਨਾਲ ਹੋਇਆ।
ਇਹ ਵੀ ਪੜ੍ਹੋ : ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ 15 ਮੈਂਬਰ ਪਾਏ ਗਏ ਕੋਰੋਨਾ ਪਾਜ਼ੇਟਿਵ, ਕੀਤਾ ਗਿਆ ਇਹ ਵੱਡਾ ਫ਼ੈਸਲਾ
ਉਨ੍ਹਾਂ ਅੱਗੇ ਕਿਹਾ ਕਿ ਹੁਣ ਮੈਨੂੰ ਲਗਦਾ ਹੈ ਕਿ ਮੈਨੂੰ ਆਪਣੀ ਟ੍ਰੇਨਿੰਗ ਦਾ ਅੰਦਾਜ਼ਾ ਲਾਉਣਾ ਹੋਵੇਗਾ। ਇਸ ਸੱਟ ਦਾ ਮਤਲਬ ਹੈ ਕਿ ਕਸ਼ਯਪ (35) ਹੁਣ ਦੇਸ਼ 'ਚ ਹੋਣ ਵਾਲੇ ਤਿੰਨ ਟੂਰਨਾਮੈਂਟਾਂ 'ਚ ਹਿੱਸਾ ਨਹੀਂ ਲੈ ਸਕਣਗੇ ਜਿਸ ਦੀ ਸ਼ੁਰੂਆਤ ਇੰਡੀਆ ਓਪਨ ਸੂਪਰ 500 ਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਗ੍ਰੇਡ ਇਕ ਦੀ ਸੱਟ ਹੈ। ਇਸ ਲਈ ਮੈਂ 6 ਹਫਤਿਆਂ ਤਕ ਖੇਡ ਤੋਂ ਬਾਹਰ ਰਹਾਂਗਾ, 3 ਹਫ਼ਤੇ ਕੋਰਟ 'ਚ ਵਾਪਸੀ 'ਚ ਲੱਗਣਗੇ, 3 ਹਫ਼ਤੇ ਮੈਚ ਫਿਟਨੈੱਸ ਹਾਸਲ ਕਰਨ 'ਚ। ਮੈਂ ਮਾਰਚ 'ਚ ਵਾਪਸੀ ਦਾ ਟੀਚਾ ਬਣਾ ਰਿਹਾ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।