ਸਕੁਐਸ਼ ''ਚ ਭਾਰਤ-ਇੰਗਲੈਂਡ ਵਿਚਾਲੇ ਸਾਂਝੇਦਾਰੀ

02/06/2018 4:28:19 PM

ਨਵੀਂ ਦਿੱਲੀ, (ਬਿਊਰੋ)— ਇੰਗਲੈਂਡ ਸਕੁਐਸ਼ ਨੇ ਅੱਜ ਇੱਥੇ ਭਾਰਤੀ ਇਕਾਈ ਭਾਰਤੀ ਸਕੁਐਸ਼ ਰੈਕੇਟਸ ਮਹਾਸੰਘ ਨਾਲ ਸਾਂਝੇਦਾਰੀ ਕੀਤੀ ਹੈ ਜਿਸ ਦਾ ਮਕਸਦ ਦੋਹਾਂ ਦੇਸ਼ਾਂ 'ਚ ਕੋਚ ਅਤੇ ਬਿਹਤਰੀਨ ਖਿਡਾਰੀਆਂ ਦਾ ਵਿਕਾਸ ਕਰਨਾ ਹੈ। 

ਐੱਸ.ਆਰ.ਐੱਫ.ਆਈ. ਨੇ ਕਿਹਾ ਕਿ ਇਸ ਸਾਂਝੇਦਾਰੀ ਦੇ ਤਹਿਤ ਉੱਚ ਪ੍ਰਦਰਸ਼ਨ ਕਰਨ ਵਾਲੇ ਕੋਚ ਦੇ ਸਿਖਲਾਈ 'ਚ ਮਦਦ ਕਰਨ ਦੇ ਨਾਲ ਦੋਹਾਂ ਦੇਸ਼ਾਂ 'ਚ ਵਿਸ਼ਵ ਪੱਧਰੀ ਸੀਨੀਅਰ ਜੂਨੀਅਰ ਖਿਡਾਰੀਆਂ ਦਾ ਵਿਕਾਸ ਕੀਤਾ ਜਾਵੇਗਾ। ਇਸ ਸਾਂਝੇਦਾਰੀ 'ਚ ਕੋਰਟ ਦੇ ਬਾਹਰ ਇੰਗਲੈਂਡ ਸਕੁਐਸ਼ ਅਤੇ ਐੱਸ.ਆਰ.ਐੱਫ.ਆਈ. ਖੇਡ ਵਿਗਿਆਨ ਅਤੇ ਖੇਡ ਚਿਕਿਤਸਾ ਨਾਲ ਜੁੜੀ ਮੁਹਾਰਤ ਨੂੰ ਵੀ ਸਾਂਝਾ ਕਰਨਗੇ।


Related News