ਪਿਤਾ ਦੀ ਬੀਮਾਰੀ ਕਾਰਨ ਦੁੱਖ 'ਚ ਡੁੱਬੇ ਪਾਰਥਿਵ ਪਟੇਲ, ਫੈਂਸ ਨੂੰ ਕੀਤੀ ਭਾਵੁਕ ਅਪੀਲ

Friday, Feb 22, 2019 - 02:23 PM (IST)

ਪਿਤਾ ਦੀ ਬੀਮਾਰੀ ਕਾਰਨ ਦੁੱਖ 'ਚ ਡੁੱਬੇ ਪਾਰਥਿਵ ਪਟੇਲ, ਫੈਂਸ ਨੂੰ ਕੀਤੀ ਭਾਵੁਕ ਅਪੀਲ

ਸਪੋਰਟਸ ਡੈਸਕ— ਲਗਭਗ ਇਕ ਸਾਲ ਤੋਂ ਟੀਮ ਇੰਡੀਆ ਤੋਂ ਬਾਹਰ ਚਲ ਰਹੇ 33 ਸਾਲਾ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਅਪੀਲ ਕੀਤੀ ਹੈ। ਟੀਮ ਇੰਡੀਆ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਨੇ ਲੋਕਾਂ ਤੋਂ ਆਪਣੇ ਪਿਤਾ ਲਈ ਦੁਆ ਕਰਨ ਦੀ ਮੰਗ ਕੀਤੀ ਹੈ ਜਿਸ ਦਾ ਇਕ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
PunjabKesari
ਦਰਅਸਲ, ਪਟੇਲ ਨੇ ਟਵਿੱਟਰ 'ਤੇ ਆਪਣੇ ਪਿਤਾ ਦੀ ਬੀਮਾਰੀ ਦੇ ਬਾਰੇ ਦੱਸਿਆ। ਟਵੀਟਰ 'ਤੇ ਪਟੇਲ ਨੇ ਲਿਖਿਆ ਹੈ ਕਿ 'ਮੇਰੇ ਪਿਤਾ ਨੂੰ ਆਪਣੀ ਦੁਆ 'ਚ ਯਾਦ ਰਖਣਾ। ਉਹ ਬਰੇਨ ਹੈਮਰੇਜ ਨਾਲ ਜੂਝ ਰਹੇ ਹਨ।' ਜ਼ਿਕਰਯੋਗ ਹੈ ਕਿ ਟੀਮ ਇੰਡੀਆ ਲਈ 25 ਟੈਸਟ ਅਤੇ 38 ਵਨ ਡੇ ਕੌਮਾਂਤਰੀ ਸੀਰੀਜ਼ ਖੇਡਣ ਵਾਲੇ ਪਾਰਥਿਵ ਦੇ ਨਾਂ ਫਰਸਟ ਕਲਾਸ ਕ੍ਰਿਕਟ 'ਚ 10772 ਦੌੜਾਂ ਦਰਜ ਹਨ। ਇਸ ਤੋਂ ਇਲਾਵਾ ਪਾਰਥਿਵ ਦੀ ਕਪਤਾਨੀ 'ਚ ਗੁਜਰਾਤ ਨੇ 2016-17 ਸੈਸ਼ਨ 'ਚ ਰਣਜੀ ਟਰਾਫੀ ਵੀ ਜਿੱਤੀ। ਫਿਲਹਾਲ ਉਹ ਲੰਬੇ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚਲ ਰਹੇ ਹਨ।

PunjabKesari


author

Tarsem Singh

Content Editor

Related News