ਸਾਬਕਾ ਕ੍ਰਿਕਟਰ ਪਾਰਥਿਵ ਪਟੇਲ ਦੇ ਪਿਤਾ ਦਾ ਦਿਹਾਂਤ

Sunday, Sep 26, 2021 - 03:59 PM (IST)

ਸਾਬਕਾ ਕ੍ਰਿਕਟਰ ਪਾਰਥਿਵ ਪਟੇਲ ਦੇ ਪਿਤਾ ਦਾ ਦਿਹਾਂਤ

ਮੁੰਬਈ (ਭਾਸ਼ਾ) : ਭਾਰਤ ਦੇ ਸਾਬਕਾ ਵਿਕਟਕੀਪਰ ਪਾਰਥਿਵ ਪਟੇਲ ਦੇ ਪਿਤਾ ਅਜੈਭਾਈ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਪਾਰਥਿਵ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ। 36 ਸਾਲ ਦੇ ਪਾਰਥਿਵ ਨੇ ਭਾਰਤ ਲਈ 25 ਮੈਚ ਖੇਡੇ ਹਨ, ਜਿਸ ਵਿਚ ਉਨ੍ਹਾਂ ਨੇ 934 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਰਵਸ੍ਰੇਸ਼ਠ ਸਕੋਰ 71 ਦੌੜਾਂ ਹੈ। 

PunjabKesari

ਪਾਰਥਿਵ ਨੇ ਟਵੀਟ ਕੀਤਾ, ‘ਬਹੁਤ ਦੁੱਖ ਨਾਲ ਸੂਚਿਤ ਕਰ ਰਿਹਾ ਹਾਂ ਕਿ ਮੇਰੇ ਪਿਤਾ ਅਜੈਭਾਈ ਵਿਪਨਚੰਦਰ ਪਟੇਲ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦਿਹਾਂਤ 26 ਸਤੰਬਰ 2021 ਨੂੰ ਹੋਇਆ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਲਈ ਪ੍ਰਾਰਥਨਾ ਕਰੋ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਓਮ ਨਮ: ਸ਼ਿਵਾਏ।’ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਪਾਰਥਿਵ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਤੇਂਦੁਲਕਰ ਨੇ ਟਵੀਟ ਕੀਤਾ, ‘ਤੁਹਾਡੇ ਪਿਤਾ ਦੀ ਆਤਮਾ ਨੂੰ ਸ਼ਾਂਤੀ ਮਿਲੇ। ਦੁੱਖ ਦੀ ਇਸ ਘੜੀ ਵਿਚ ਤੁਹਾਡੇ ਪੂਰੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ।’


author

cherry

Content Editor

Related News