ਪਾਰਮਾ ਓਪਨ : ਇਕੋ ਦਿਨ ਹੋਣਗੇ ਸੈਮੀਫਾਈਨਲ ਅਤੇ ਫਾਈਨਲ ਮੈਚ
Saturday, Oct 01, 2022 - 03:59 PM (IST)

ਇਟਲੀ : ਪਾਰਮਾ ਮਹਿਲਾ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਉਸੇ ਦਿਨ ਖੇਡੇ ਜਾਣਗੇ ਜਿਸ ਦਿਨ ਫਾਈਨਲ ਹੋਵੇਗਾ। ਇਸ ਕਲੇ ਕੋਰਟ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਸ਼ੁੱਕਰਵਾਰ ਨੂੰ ਲਗਾਤਾਰ ਮੀਂਹ ਕਾਰਨ ਮੁਲਤਵੀ ਕਰਨੇ ਪਏ ਸਨ।
ਸਿਖਰਲਾ ਦਰਜਾ ਪ੍ਰਾਪਤ ਮਾਰੀਆ ਸਕਕਾਰੀ ਪਹਿਲਾ ਸੈਮੀਫਾਈਨਲ ਡੰਕਾ ਕੋਵਿਨਿਚ ਦੇ ਖਿਲਾਫ ਖੇਡੇਗੀ ਜਦਕਿ ਦੂਜਾ ਸੈਮੀਫਾਈਨਲ ਛੇਵਾਂ ਦਰਜਾ ਪ੍ਰਾਪਤ ਐਨਾ ਬੋਗਦਾਨ ਅਤੇ ਮੇਅਰ ਸ਼ੈਰਿਫ ਵਿਚਾਲੇ ਖੇਡਿਆ ਜਾਵੇਗਾ। ਡਬਲਜ਼ ਫਾਈਨਲ ਤੋਂ ਬਾਅਦ ਫਾਈਨਲ ਮੈਚ ਖੇਡਿਆ ਜਾਵੇਗਾ।