ਪੈਰਿਸ ਗ੍ਰੈਂਡ ਚੈਸ ਟੂਰ : ਅਮਰੀਕਾ ਦੇ ਨਾਕਾਮੁਰਾ ਬਣੇ ਜੇਤੂ, ਆਨੰਦ ਨੂੰ ਛੇਵਾਂ ਸਥਾਨ
Wednesday, Jun 27, 2018 - 03:24 PM (IST)

ਪੈਰਿਸ— ਗ੍ਰੈਂਡ ਚੈਸ ਟੂਰ ਦੇ ਦੂਜੇ ਪੜਾਅ ਪੈਰਿਸ 'ਚ ਭਾਰਤ ਦੇ ਵਰਤਮਾਨ ਵਿਸ਼ਵ ਰੈਪਿਡ ਚੈਂਪੀਅਨ ਵਿਸ਼ਵਨਾਥਨ ਆਨੰਦ ਛੇਵੇਂ ਸਥਾਨ 'ਤੇ ਰਹੇ। ਰੈਪਿਡ ਦੇ ਬਾਅਦ ਬਲਿਟਜ਼ 'ਚ ਆਨੰਦ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਆਨੰਦ ਨੇ ਰੈਪਿਡ 'ਚ 9 ਤਾਂ ਬਲਿਟਜ਼ 'ਚ 8 ਅੰਕ ਬਣਾਏ। ਹਾਲਾਂਕਿ ਬਲਿਟਜ਼ 'ਚ ਉਨ੍ਹਾਂ ਕੁਝ ਚੰਗੀਆਂ ਜਿੱਤਾਂ ਜ਼ਰੂਰਤ ਦਰਜ ਕੀਤੀਆਂ। ਹੁਣ ਇਹ ਵੇਖਣਾ ਹੋਵੇਗਾ ਕਿ ਗ੍ਰੈਂਡ ਚੈਸ ਟੂਰ ਦੇ ਅਗਲੇ ਪੜਾਅ ਅਗਸਤ 'ਚ ਹੋਣ ਵਲੇ ਸੇਂਟ ਲੁਈਸ 'ਚ ਆਨੰਦ ਕਿਹੋ ਜਿਹਾ ਖੇਡਵਿਖਾਉਂਦੇ ਹਨ।
ਅਮਰੀਕਾ ਦੇ ਨਾਕਾਮੁਰਾ ਨੇ ਜਿੱਤਿਆ ਖ਼ਿਤਾਬ
ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਸੰਯੁਕਤ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਰੈਪਿਡ ਅਤੇ ਬਲਿਟਜ਼ ਦੋਹਾਂ 'ਚ ਬੇਹੱਦ ਸ਼ਾਨਦਾਰ ਪ੍ਰਦਰਸਨ ਕਰਦੇ ਹੋਏ ਇਹ ਖਿਤਾਬ ਆਪਣੇ ਨਾਂ ਕੀਤਾ। ਨਾਕਾਮੁਰਾ ਨੇ ਰੈਪਿਡ 'ਚ 11 ਤਾਂ ਬਲਿਟਜ਼ 'ਚ 12 ਅੰਕ ਬਣਾਉਂਦੇ ਹੋਏ ਕੁੱਲ 23 ਅੰਕਾਂ ਦੇ ਨਾਲ ਸਰਵਉੱਚ ਸਥਾਨ ਹਾਸਲ ਕੀਤਾ। ਉਨ੍ਹਾਂ ਤੋਂ ਠੀਕ ਪਿੱਛੇ 21.5 ਅੰਕਾਂ ਦੇ ਨਾਲ ਰੂਸ ਦੇ ਸੇਰਗੀ ਕਾਰਾਕਿਨ ਰਹੇ ਤਾਂ ਲੇਵੇਨ ਦੇ ਗ੍ਰੈਂਡ ਟੂਰ ਜੇਤੂ ਵੇਸਲੀ ਸੋ 21 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਰਹੇ।