ਮਾਂ-ਪਿਉ ਕਰਦੇ ਨੇ ਮਜ਼ਦੂਰੀ, ਪੁੱਤ ਨੇ ਕੈਨੇਡਾ 'ਚ ਹੋ ਰਹੀ ਵਰਲਡ ਪੁਲਸ ਗੇਮ 'ਚ ਜਿੱਤਿਆ ਗੋਲਡ ਮੈਡਲ

Thursday, Aug 03, 2023 - 04:17 PM (IST)

ਮਾਂ-ਪਿਉ ਕਰਦੇ ਨੇ ਮਜ਼ਦੂਰੀ, ਪੁੱਤ ਨੇ ਕੈਨੇਡਾ 'ਚ ਹੋ ਰਹੀ ਵਰਲਡ ਪੁਲਸ ਗੇਮ 'ਚ ਜਿੱਤਿਆ ਗੋਲਡ ਮੈਡਲ

ਜਲੰਧਰ (ਮਾਹੀ)- ਹਲਕਾ ਕਰਤਾਰਪੁਰ ਦੇ ਅਧੀਨ ਆਉਂਦੇ ਪਿੰਡ ਵਰਿਆਣਾ ਦੇ ਪ੍ਰਦੀਪ ਨੇ ਕੈਨੇਡਾ ਵਿੱਚ ਚੱਲ ਰਹੀਆਂ ਵਿਸ਼ਵ ਪੁਲਸ ਖੇਡਾਂ ਵਿੱਚ ਕੈਨੇਡਾ ਅਤੇ ਕੋਲੰਬੀਆ ਦੇ ਪਹਿਲਵਾਨਾਂ ਨੂੰ ਹਰਾ ਕੇ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।  ਬੇਟੇ ਨੇ ਕੈਨੇਡਾ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਪਰ ਅੱਜ ਵੀ ਪ੍ਰਦੀਪ ਦੇ ਮਾਪੇ ਮਜ਼ਦੂਰੀ ਕਰ ਰਹੇ ਹਨ।  ਪਰਦੀਪ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ 'ਤੇ ਮਾਣ ਹੈ।  ਉਮੀਦ ਹੈ ਕਿ ਹੁਣ ਉਨ੍ਹਾਂ ਦੀ ਗਰੀਬੀ ਖਤਮ ਹੋ ਜਾਵੇਗੀ। 

ਇਹ ਵੀ ਪੜ੍ਹੋ : ਕੀ ਸ਼ੋਏਬ ਮਲਿਕ ਤੇ ਸਾਨੀਆ ਮਿਰਜ਼ਾ ਦਾ ਹੋ ਗਿਆ ਤਲਾਕ? ਪਾਕਿ ਕ੍ਰਿਕਟਰ ਨੇ ਇੰਸਟਾ 'ਤੇ ਦਿੱਤਾ ਇਹ ਸੰਕੇਤ

PunjabKesari

ਪ੍ਰਦੀਪ ਨੇ 13 ਸਾਲ ਦੀ ਉਮਰ ਤੋਂ ਹੀ ਕੁਸ਼ਤੀ ਦੇ ਮੈਚਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।  ਜਲੰਧਰ ਜ਼ਿਲ੍ਹੇ ਦੇ ਕਿਸੇ ਵੀ ਪਿੰਡ ਵਿੱਚ ਜਦੋਂ ਕੁਸ਼ਤੀ ਦੇ ਮੈਚ ਹੁੰਦੇ ਸਨ ਤਾਂ ਪ੍ਰਦੀਪ ਉੱਥੇ ਪਹੁੰਚ ਜਾਂਦਾ ਸੀ ਅਤੇ ਉੱਥੋਂ ਤਗ਼ਮੇ ਜਿੱਤਦਾ ਸੀ।  ਜਿਸ ਤੋਂ ਬਾਅਦ ਉਸ ਨੇ ਪਿੰਡ ਵਿੱਚ ਖੁੱਲ੍ਹੀ ਜਗਜੀਤ ਰੈਸਲਿੰਗ ਅਕੈਡਮੀ ਵਿੱਚ ਅਭਿਆਸ ਕੀਤਾ।  ਜਿੱਥੇ ਐਸ ਐਸ ਪੀ ਰੈਂਕ ਦੇ ਅਧਿਕਾਰੀ ਜਗਜੀਤ ਸਿੰਘ ਸਰੋਆ ਨੇ ਇਸ ਬੱਚੇ ਨੂੰ ਪੂਰਾ ਸਾਥ ਦਿੱਤਾ ਅਤੇ ਅੱਜ ਉਹ ਇਸ ਮੁਕਾਮ 'ਤੇ ਪਹੁੰਚੇ ਹਨ।

ਇਹ ਵੀ ਪੜ੍ਹੋ : ਅਗਲੇ ਸਾਲ ਟੈਸਟ ਸੀਰੀਜ਼ ਲਈ ਭਾਰਤ ਨਹੀਂ ਆਉਣਗੇ ਮੋਈਨ ਅਲੀ, ਸੰਨਿਆਸ ਦੀ ਕੀਤੀ ਪੁਸ਼ਟੀ

PunjabKesari

ਪ੍ਰਦੀਪ ਕੁਮਾਰ ਨੇ ਦੱਸਿਆ ਕਿ ਫਰੀਸਟਾਈਲ ਕੁਸ਼ਤੀ ਮੁਕਾਬਲੇ ਵਿੱਚ ਉਨ੍ਹਾਂ ਨੇ ਕੈਨੇਡੀਅਨ ਅਤੇ ਕੋਲੰਬੀਆ ਦੇ ਪਹਿਲਵਾਨਾਂ ਨੂੰ ਹਰਾ ਕੇ 57 ਕਿਲੋ ਭਾਰ ਵਰਗ ਵਿੱਚ ਸੋਨੇ ਦਾ ਤਮਗਾ ਜਿੱਤਿਆ।  ਉਸ ਨੂੰ ਮਾਣ ਹੈ ਕਿ ਉਸ ਨੇ ਭਾਰਤ ਦੀ ਨੁਮਾਇੰਦਗੀ ਕੀਤੀ।  ਪਿਛਲੇ 10 ਸਾਲਾਂ ਤੋਂ ਜਗਜੀਤ ਰੈਸਲਿੰਗ ਅਕੈਡਮੀ ਵਿੱਚ ਅਭਿਆਸ ਕਰ ਰਿਹਾ ਹੈ।  2013-14 ਵਿੱਚ ਕਰੀਅਰ ਦੀ ਸ਼ੁਰੂਆਤ ਕੀਤੀ।  ਜਦੋਂ ਭਾਰਤ ਪਾਕਿ ਦੀ ਖੇਡ ਪਾਕਿਸਤਾਨ ਵਿੱਚ ਹੋਈ।  ਫਿਰ ਉਸ ਨੇ ਚਾਂਦੀ ਦਾ ਤਗਮਾ ਜਿੱਤਿਆ।  ਜਿਸ ਤੋਂ ਬਾਅਦ ਉਸ ਨੇ ਰਾਜ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਖੇਡਾਂ ਵਿੱਚ ਭਾਗ ਲਿਆ ਅਤੇ 25 ਤੋਂ ਵੱਧ ਗੋਲਡ ਜਿੱਤੇ ਹਨ।  ਮਾਂ ਬੰਸੋ ਅਤੇ ਪਿਤਾ ਓਮ ਪ੍ਰਕਾਸ਼ ਨੇ ਉਸ ਨੂੰ ਮਜ਼ਦੂਰੀ ਕਰਕੇ ਪਾਲਿਆ ਅਤੇ ਇੱਥੇ ਲਿਆਂਦਾ। ਪਰ ਹੁਣ ਉਹ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇਣਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News