ਕ੍ਰਿਕਟਰ ਪੁੱਤ ਦੇ ਕਰੋੜਾਂ ਰੁਪਏ ਦੇ ਬੰਗਲੇ ''ਚ ਨਹੀਂ ਰਹਿਣਾ ਚਾਹੁੰਦੇ ਮਾਪੇ! ਆਪ ਦੱਸੀ ਵਜ੍ਹਾ

Saturday, Jan 25, 2025 - 03:06 PM (IST)

ਕ੍ਰਿਕਟਰ ਪੁੱਤ ਦੇ ਕਰੋੜਾਂ ਰੁਪਏ ਦੇ ਬੰਗਲੇ ''ਚ ਨਹੀਂ ਰਹਿਣਾ ਚਾਹੁੰਦੇ ਮਾਪੇ! ਆਪ ਦੱਸੀ ਵਜ੍ਹਾ

ਸਪੋਰਟਸ ਡੈਸਕ-  ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਰਿੰਕੂ ਸਿੰਘ ਇਨ੍ਹਾਂ ਦਿਨਾਂ 'ਚ ਕਾਫੀ ਸੁਰਖੀਆਂ 'ਚ ਹਨ। ਉਨ੍ਹਾਂ ਦਾ ਵਿਆਹ ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਦੀ ਲੋਕਸਭਾ ਮੈਂਬਰ ਪ੍ਰੀਆ ਸਰੋਜ ਨਾਲ ਤੈਅ ਹੋ ਗਿਆ ਹੈ। ਰਿੰਕੂ ਸਿੰਘ ਨੇ ਹਾਲ ਹੀ 'ਚ ਆਪਣੇ ਘਰੇਲੂ ਸ਼ਹਿਰ ਅਲੀਗੜ੍ਹ 'ਚ 3.5 ਕਰੋੜ ਰੁਪਏ ਦਾ ਨਵਾਂ ਬੰਗਲਾ ਖਰੀਦਿਆ ਸੀ।

ਇਹ ਵੀ ਪੜ੍ਹੋ : IND vs ENG: ਅਰਸ਼ਦੀਪ ਸਿੰਘ ਨੇ ਬਣਾਇਆ ਵੱਡਾ ਰਿਕਾਰਡ, ਭਾਰਤ ਦਾ ਸਭ ਤੋਂ ਸਫਲ T20 ਗੇਂਦਬਾਜ਼ ਬਣਿਆ

ਇਸ ਦੇ ਬਾਵਜੂਦ ਰਿੰਕੂ ਸਿੰਘ ਦੇ ਮਾਤਾ-ਪਿਤਾ ਉਨ੍ਹਾਂ ਦੇ ਨਵੇਂ ਬੰਗਲੇ 'ਚ ਨਹੀਂ ਰਹਿਣਾ ਚਾਹੁੰਦੇ। ਇਸ ਦੇ ਪਿੱਛੇ ਦੀ ਵਜ੍ਹਾ ਵੀ ਸਾਹਮਣੇ ਆ ਗਈ ਹੈ। ਦਰਅਸਲ, ਮਾਤਾ-ਪਿਤਾ ਦਾ ਮੰਨਣਾ ਹੈ ਕਿ ਜਿਸ ਘਰ 'ਚ ਉਨ੍ਹਾਂ ਦੁੱਖ ਝੱਲੇ ਤੇ ਰਿੰਕੂ ਸਿੰਘ ਦਾ ਕਰੀਅਰ ਬਣਦੇ ਵੇਖਿਆ। ਉਹ ਘਰ ਹੀ ਉਨ੍ਹਾਂ ਲਈ ਜਿਆਦਾ ਮਹੱਤਵਪੂਰਨ ਹੈ। ਇਹੋ ਇਕ ਵੱਡੀ ਵਜ੍ਹਾ  ਹੈ ਕਿ ਰਿੰਕੂ ਸਿੰਘ ਦੇ ਮਾਤਾ-ਪਿਤਾ ਆਪਣੇ ਪੁਰਾਣੇ ਘਰ ਨੂੰ ਛੱਡ ਕੇ ਕਦੀ ਨਹੀਂ ਜਾਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਕੀਮਤ, ਇੰਝ ਮਨਾਈ ਲੋਹੜੀ

ਰਿੰਕੂ ਸਿੰਘ ਕਾਫੀ ਗਰੀਬ ਪਰਿਵਾਰ ਤੋਂ ਆਉਂਦੇ ਹਨ। ਉਨ੍ਹਾਂ ਦੇ ਪਿਤਾ ਖਾਨਚੰਦਰ ਸਿੰਘ ਲੋਕਾਂ ਦੇ ਘਰ-ਘਰ ਤਕ ਗੈਸ ਸਿਲੰਡਰ ਡਿਲੀਵਰੀ ਦਾ ਕੰਮ ਕਰਦੇ ਸਨ। ਰਿੰਕੂ ਸਿੰਘ ਖੁਦ ਵੀ ਆਪਣੇ ਪਿਤਾ ਦੀ ਇਸ ਕੰਮ 'ਚ ਮਦਦ ਕਰਦੇ ਸਨ। ਪਰ ਰਿੰਕੂ ਨੇ ਕ੍ਰਿਕਟ ਦੀ ਮਦਦ ਨਾਲ ਸਭ ਕੁਝ ਬਦਲ ਦਿੱਤਾ ਤੇ ਹੁਣ ਇਹ ਦੇਸ਼ ਦੇ ਪ੍ਰਸਿੱਧ ਕ੍ਰਿਕਟਰ ਬਣ ਚੁੱਕੇ ਹਨ। ਰਿੰਕੂ ਨੇ ਹੁਣ ਤਕ 2 ਵਨਡੇ ਤੇ 31 ਟੀ20 ਕੌਮਾਂਤਰੀ ਮੈਚ ਖੇਡੇ ਹਨ। ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ 'ਚ ਕੁਲ 562 ਦੌੜਾਂ ਬਣਾਈਆਂ। ਉਹ ਅਜੇ ਇੰਗਲੈਂਡ ਖਿਲਾਫ ਘਰੇਲੂ ਟੀ20 ਸੀਰੀਜ਼ ਖੇਡ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News