ਪੈਰਾਲੰਪਿਕ ਐਥਲੀਟ ਨੇ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਆਪਣੇ ਡਾਗ ਨੂੰ ਪਹਿਨਾਇਆ 'ਮੈਡਲ', ਵੀਡੀਓ ਵਾਇਰਲ

Wednesday, Mar 16, 2022 - 10:34 PM (IST)

ਪੈਰਾਲੰਪਿਕ ਐਥਲੀਟ ਨੇ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਆਪਣੇ ਡਾਗ ਨੂੰ ਪਹਿਨਾਇਆ 'ਮੈਡਲ', ਵੀਡੀਓ ਵਾਇਰਲ

ਖੇਡ ਡੈਸਕ- ਪੋਡੀਅਮ ਸਟੈਂਡ 'ਤੇ ਐਥਲੀਟਾਂ ਨੂੰ ਓਲੰਪਿਕ ਜਾਂ ਪੈਰਾਲੰਪਿਕ ਵਿਚ ਤਮਗਾ ਜਿੱਤਦੇ ਹੋਏ ਦੇਖਣਾ ਹਮੇਸ਼ਾ ਦਿਲ ਨੂੰ ਛੂਹ ਲੈਣ ਵਾਲਾ ਹੁੰਦਾ ਹੈ। ਉਹ ਉਸ ਪਲ ਦੇ ਲਈ ਖੁਦ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੰਦੇ ਹਨ। ਰਾਸ਼ਟਰੀ ਗੀਤ ਸੁਣਦੇ ਸਮੇਂ ਕੁਝ ਜਾਣਿਆਂ ਦੀਆਂ ਅੱਖਾਂ ਵਿਚ ਹੰਝੂ ਵੀ ਆ ਜਾਂਦੇ ਹਨ। ਹਾਲ ਹੀ ਵਿਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋ ਪੈਰਾਲੰਪਿਕ ਐਥਲੀਟ ਨੇ ਆਪਣੇ ਕੁੱਤੇ ਨੂੰ ਮੈਡਲ ਪਹਿਨਾ ਦਿੱਤਾ।

 

ਇਹ ਖ਼ਬਰ ਪੜ੍ਹੋ- PAK v AUS :  ਬਾਬਰ ਤੇ ਰਿਜ਼ਵਾਨ ਦੇ ਸੈਂਕੜਿਆਂ ਨਾਲ ਪਾਕਿ ਨੇ ਦੂਜਾ ਟੈਸਟ ਕੀਤਾ ਡਰਾਅ
ਪੈਰਾਲੰਪਿਕ ਖੇਡਾਂ ਦੇ ਸੋਸ਼ਲ ਅਕਾਊਂਟ 'ਤੇ ਆਸਟਰੇਲੀਆਈ ਪੈਰਾਲੰਪਿਕ ਐਥਲੀਟ ਦੀ ਇਕ ਕਪਿਲ ਸ਼ੇਅਰ ਕੀਤੀ ਗਈ ਹੈ। ਕੈਰਿਨਾ ਐਡਲਿੰਗਰ ਇਕ ਕ੍ਰਾਸ-ਕੰਟ੍ਰੀ ਸਕੀਅਰ ਹੈ, ਜਿਸ ਨੇ ਬੀਜਿੰਗ ਵਿਚ 2022 ਪੈਰਾਲੰਪਿਕ ਵਿੰਟਰ ਖੇਡਾਂ ਦੇ ਦੌਰਾਨ ਕਾਂਸੀ ਤਮਗਾ ਜਿੱਤਿਆ। ਵੀਡੀਓ ਵਿਚ 23 ਸਾਲ ਦੀ ਸਕੀਅਰ ਮੈਡਲ ਹਾਸਲ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਇਹ ਜਸ਼ਨ ਮਨਾਉਣ ਤੋਂ ਪਹਿਲਾਂ ਆਪਣੀ ਜੇਬ 'ਚੋਂ ਇਕ ਮੈਡਲ ਕੱਢਦੀ ਹੈ ਅਤੇ ਆਪਣੇ ਗਾਈਡ ਕੁੱਤੇ ਨੂੰ ਪਹਿਨਾ ਦਿੰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਨੂੰ ਦੇਖਣ ਤੋਂ ਬਾਅਦ ਭਾਵੁਕ ਨਾ ਹੋਣਾ ਅਸੰਭਵ ਹੈ।

ਇਹ ਖ਼ਬਰ ਪੜ੍ਹੋ-ਡੈਬਿਊ ਕਰਨਗੇ ਰਵੀਚੰਦਰ, ਅਰਜਨਟੀਨਾ ਵਿਰੁੱਧ ਮੁਕਾਬਲੇ ਲਈ ਭਾਰਤੀ ਹਾਕੀ ਟੀਮ ਗੁਰਜੰਤ ਦੀ ਵਾਪਸੀ
ਦੇਖੋ ਲੋਕਾਂ ਦੀਆਂ ਪ੍ਰਤੀਕਿਰਿਆਵਾਂ

PunjabKesariPunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News