ਪੈਰਾ ਨਿਸ਼ਾਨੇਬਾਜ਼ ਮੋਨਾ ਅਗਰਵਾਲ ’ਚ 10 ਮੀਟਰ ਏਅਰ ਰਾਈਫਲ ਸੋਨਾ ਤੇ ਪੈਰਿਸ ਪੈਰਾਲੰਪਿਕ ਦਾ ਕੋਟਾ ਕੀਤਾ ਹਾਸਲ
Saturday, Mar 09, 2024 - 07:01 PM (IST)

ਨਵੀਂ ਦਿੱਲੀ- ਭਾਰਤ ਦੀ ਮੋਨਾ ਅਗਰਵਾਲ ਨੇ ਡਬਲਯੂ. ਐੱਸ. ਪੀ. ਐੱਸ. ਪੈਰਾ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਐੱਸ. ਐੱਚ. 1 ਪ੍ਰਤੀਯੋਗਿਤਾ ’ਚ ਸੋਨ ਤਮਗੇ ਦੇ ਨਾਲ ਪੈਰਿਸ ਪੈਰਾਲੰਪਿਕ ਦਾ ਕੋਟਾ ਹਾਸਲ ਕਰ ਲਿਆ। ਮੋਨਾ ਦਾ ਇਹ ਚੌਥਾ ਕੌਮਾਂਤਰੀ ਟੂਰਨਾਮੈਂਟ ਸੀ। ਉੱਥੇ ਹੀ 2020 ਟੋਕੀਓ ਪੈਰਾਲੰਪਿਕ ਦੀ ਸੋਨ ਤਮਗਾ ਜੇਤੂ ਅਵਨੀ ਲੇਖਰਾ ਨੇ ਕਾਂਸੀ ਤਮਗਾ ਜਿੱਤਿਆ। ਮੋਨਾ ਪੈਰਿਸ ਪੈਰਾਲੰਪਿਕ ਦਾ ਕੋਟਾ ਹਾਸਲ ਕਰਨ ਵਾਲੀ ਭਾਰਤ ਦੀ 9ਵੀਂ ਪੈਰਾ ਨਿਸ਼ਾਨੇਬਾਜ਼ ਹੈ।