ਯੂਰੋ ਕੱਪ 2020 ਦਾ ਮੈਚ ਦੇਖਣ ਗਏ ਰਿਸ਼ਭ ਪੰਤ ਹੋਏ ਕੋਰੋਨਾ ਪਾਜ਼ੇਟਿਵ

07/15/2021 1:07:35 PM

ਨਵੀਂ ਦਿੱਲੀ : ਇੰਗਲੈਂਡ ਦੌਰੇ ’ਤੇ ਗਏ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੰਤ ਕੁੱਝ ਦਿਨ ਪਹਿਲਾਂ ਹੀ ਯੂਰੋ ਕੱਪ 2020 ਵਿਚ ਇੰਗਲੈਂਡ ਅਤੇ ਜਰਮਨੀ ਵਿਚਾਲੇ ਹੋਏ ਮੁਕਾਬਲੇ ਨੂੰ ਦੇਖਣ ਲਈ ਲੰਡਨ ਦੇ ਵੈਂਬਲੇ ਸਟੇਡੀਅਮ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਸਟੇਡੀਅਮ ਵਿਚ ਹਜ਼ਾਰਾਂ ਲੋਕਾਂ ਵਿਚਾਲੇ ਬਿਨਾਂ ਮਾਸਕ ਪਾ ਕੇ ਪ੍ਰਸ਼ੰਸਕਾਂ ਨਾਲ ਇਕ ਤਸਵੀਰ ਵੀ ਖਿਚਾਈ ਸੀ। ਪੰਤ ਦੀ ਇਹ ਨਾਦਾਨੀ ਉਨ੍ਹਾਂ ’ਤੇ ਭਾਰੀ ਪੈ ਗਈ ਹੈ ਅਤੇ ਉਹ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਪੰਤ ਨੂੰ 18 ਜੁਲਾਈ ਤੱਕ ਆਈਸੋਲੇਸ਼ਲ ਵਿਚ ਰਹਿਣਾ ਹੋਵੇਗਾ। ਇਸ ਦੇ ਬਾਅਦ ਦੁਬਾਰਾ ਉਨ੍ਹਾਂ ਦਾ ਕੋਰੋਨਾ ਟੈਸਟ ਹੋਵੇਗਾ। ਜੇਕਰ ਪੰਤ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਹ ਡਰਹਮ ਵਿਚ 20 ਜੁਲਾਈ ਤੋਂ ਹੋਣ ਵਾਲੇ ਅਭਿਆਸ ਮੈਚ ਵਿਚ ਹਿੱਸਾ ਲੈ ਸਕਣਗੇ।

ਇਹ ਵੀ ਪੜ੍ਹੋ: ਇੰਗਲੈਂਡ ਦੌਰੇ ’ਤੇ ਗਈ ਭਾਰਤੀ ਕ੍ਰਿਕਟ ਟੀਮ ਲਈ ਨਵੀਂ ਮੁਸੀਬਤ, 2 ਖਿਡਾਰੀ ਨਿਕਲੇ ਕੋਰੋਨਾ ਪਾਜ਼ੇਟਿਵ

 

ਦੱਸ ਦੇਈਏ ਕਿ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਬ੍ਰਿਟੇਨ ਵਿਚ ਮੌਜੂਦ ਭਾਰਤੀ ਦਲ ਨੂੰ ਹਾਲ ਹੀ ਵਿਚ ਈ-ਮੇਲ ਭੇਜ ਕੇ ਉਥੇ ਕੋਵਿਡ-19 ਦੇ ਵੱਧਦੇ ਮਾਮਲਿਆਂ ਪ੍ਰਤੀ ਚਿਤਾਵਨੀ ਦਿੱਤੀ ਸੀ। ਇੰਗਲੈਂਡ ਖ਼ਿਲਾਫ਼ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਡਹਰਮ ਵਿਚ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਇਕੱਠੇ ਹੋਣਾ ਹੈ। ਸ਼ਾਹ ਨੇ ਆਪਣੇ ਪੱਤਰ ਵਿਚ ਖਿਡਾਰੀਆਂ ਨੂੰ ਜ਼ਿਆਦਾ ਭੀੜ ਵਾਲੇ ਇਲਾਕਿਆਂ ਵਿਚ ਜਾਣ ਤੋਂ ਬਚਣ ਲਈ ਕਿਹਾ ਸੀ, ਕਿਉਂਕਿ ਕੋਵੀਸ਼ੀਲਡ ਟੀਕੇ ਨਾਲ ਸਿਰਫ਼ ਇੰਫੈਕਸ਼ਨ ਤੋਂ ਬਚਾਅ ਹੋ ਸਕਦਾ ਹੈ, ਇਹ ਵਾਇਰਸ ਖ਼ਿਲਾਫ਼ ਪੂਰਨ ਪ੍ਰਤੀਰੋਧਕ ਸ਼ਕਤੀ ਨਹੀਂ ਦਿੰਦਾ। ਸ਼ਾਹ ਨੇ ਆਪਣੇ ਪੱਤਰ ਵਿਚ ਖ਼ਾਸ ਤੌਰ ’ਤੇ ਲਿਖਿਆ ਸੀ ਕਿ ਖਿਡਾਰੀ ਹਾਲ ਹੀ ਵਿਚ ਉਥੇ ਸੰਪਨ ਹੋਈ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਅਤੇ ਯੂਰੋ ਫੁੱਟਬਾਲ ਚੈਂਪੀਅਨਸ਼ਿਪ ਵਿਚ ਜਾਣ ਤੋਂ ਬਚਣ। ਭਾਰਤੀ ਟੀਮ ਨੂੰ ਇੰਗਲੈਂਡ ਖ਼ਿਲਾਫ਼ 4 ਅਗਸਤ ਤੋਂ 5 ਟੈਸਟ ਦੀ ਸੀਰੀਜ਼ ਖੇਡਣੀ ਹੈ।

ਇਹ ਵੀ ਪੜ੍ਹੋ: ਦੀਪਕ ਕਾਬਰਾ ਰਚਣਗੇ ਇਤਿਹਾਸ, ਓਲੰਪਿਕ ਲਈ ਜਿੰਮਨਾਸਟਿਕ ਦੇ ਜੱਜ ਚੁਣੇ ਜਾਣ ਵਾਲੇ ਬਣੇ ਪਹਿਲੇ ਭਾਰਤੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News