ਪੰਤ ਨੇ ਵੈਂਕਟੇਸ਼ ਦੀ ਕੀਤੀ ਤਾਰੀਫ਼, ਕਿਹਾ- ਮੈਚ ''ਚ ਅਸੀਂ ਬਣਾਇਆ ਸੀ ਇਹ ਪਲਾਨ

02/19/2022 4:31:28 PM

ਕੋਲਕਾਤਾ- ਭਾਰਤ ਨੇ ਸ਼ੁੱਕਰਵਾਰ ਨੂੰ ਈਡਨ ਗਾਰਡਨਸ 'ਚ ਖੇਡੇ ਗਏ ਸੀਰੀਜ਼ ਦੇ ਦੂਜੇ ਟੀ-20 ਮੈਚ 'ਚ ਵੈਸਟਇੰਡੀਜ਼ ਨੂੰ 8 ਦੌੜਾਂ ਨਾਲ ਹਰਾ ਦਿੱਤਾ। ਪੰਤ (52) ਤੇ ਵੈਂਕਟੇਸ਼ ਅਈਅਰ (33) ਨੇ ਦੂਜੇ ਟੀ20 'ਚ 20 ਓਵਰਾਂ 'ਚ ਭਾਰਤ ਨੂੰ 186/5 ਦੌੜਾਂ ਬਣਾਉਣ 'ਚ ਮਦਦ ਕਰਨ ਲਈ ਮਹੱਤਵਪੂਰਨ ਪਾਰੀਆਂ ਖੇਡੀਆਂ ਸਨ। ਭਾਰਤ ਦੇ ਵਿਕਟਕੀਪਰ ਰਿਸ਼ਭ ਪੰਤ ਨੇ ਵੈਂਕਟੇਸ਼ ਅਈਅਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਇਕ ਪਰਿਪੱਕ ਕ੍ਰਿਕਟਰ ਹਨ ਜੋ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਇਹ ਵੀ ਪੜ੍ਹੋ : ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਵਾਇਰਲ ਹੋਇਆ ਵਿਆਹ ਦਾ ਕਾਰਡ

PunjabKesari

ਰਿਸ਼ਭ ਪੰਤ ਨੇ ਕਿਹਾ ਕਿ ਕਿਹਾ ਕਿ ਜਦੋਂ ਤੁਸੀਂ ਹੇਠਲੇ ਕ੍ਰਮ 'ਤੇ ਬੱਲੇਬਾਜ਼ੀ ਲਈ ਆਉਂਦੇ ਹੋ ਤਾਂ ਤੁਸੀਂ ਸਥਿਤੀ ਨੂੰ ਜਾਣਦੇ ਹੋ। ਵੈਂਕਟੇਸ਼ ਅਈਅਰ ਸਥਿਤੀ ਨੂੰ ਅਸਲ 'ਚ ਚੰਗੀ ਤਰ੍ਹਾਂ ਸਮਝਦਾ ਹੈ। ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਆਜ਼ਮਾਉਣ ਦੀ ਗੱਲ ਨਹੀਂ ਕੀਤੀ। ਸਾਡੀ ਯੋਜਨਾ ਆਸਾਨ ਸੀ। ਗੇਂਦ ਨੂੰ ਦੇਖੋ ਤੇ ਹਿੱਟ ਕਰੋ।

PunjabKesari

ਰਿਸ਼ਭ ਪੰਤ ਨੇ ਅੱਗੇ ਕਿਹਾ ਕਿ ਵੈਂਕਟੇਸ਼ ਅਈਅਰ ਮੱਧ ਪ੍ਰਦੇਸ਼ ਲਈ ਹੇਠਲੇ ਕ੍ਰਮ 'ਤੇ ਬੱਲੇਬਾਜ਼ੀ ਲਈ ਆਉਂਦੇ ਹਨ। ਹਾਂ, ਆਈ. ਪੀ. ਐੱਲ. 'ਚ ਉਹ ਓਪਨਿੰਗ ਕਰ ਰਹੇ ਹਨ, ਪਰ ਅਸੀਂ ਇਸ ਬਾਰੇ ਜ਼ਿਆਦਾ ਨਹੀਂ ਸੋਚ ਸਕਦੇ। ਭਾਰਤੀ ਟੀਮ 'ਚ ਅਸੀਂ ਵੱਖ-ਵੱਖ ਲੋਕਾਂ ਲਈ ਅਲਗ-ਅਲਗ ਸਥਾਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਸਾਰਿਆਂ ਨੂੰ ਮੌਕਾ ਦੇਣ 'ਤੇ ਧਿਆਨ ਕੇਂਦਰਤ ਕਰ ਰਹੇ ਹਾਂ, ਜਿੱਥੇ ਅਸੀਂ ਉਨ੍ਹਾਂ ਨੂੰ ਟੀਮ ਲਈ ਫਿੱਟ ਦੇਖਦੇ ਹਾਂ।

ਇਹ ਵੀ ਪੜ੍ਹੋ : ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਮੇਜ਼ਬਾਨੀ ਕਰੇਗਾ ਭਾਰਤ, ਨੀਤਾ ਅੰਬਾਨੀ ਨੇ ਕੀਤੀ ਜ਼ੋਰਦਾਰ ਪੈਰਵੀ

ਪੰਤ ਨੇ ਕਿਹਾ ਕਿ ਵਿਸ਼ਵ ਕੱਪ ਲਈ ਅਜੇ ਵੀ ਸਮਾਂ ਹੈ। ਇਸ ਲਈ ਯੋਜਨਾ ਵੱਧ ਤੋਂ ਵੱਧ ਬਦਲਾਂ ਨੂੰ ਆਜ਼ਮਾਉਣ ਤੇ ਵੱਧ ਤੋਂ ਵੱਧ ਸਥਾਨ ਬਣਾਉਣ ਦੀ ਹੈ। ਇਸ ਲਈ ਅਸੀਂ ਬਹੁਤ ਸਾਰੇ ਵਿਕਲਪਾਂ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਟੀਮ ਲਈ ਸਹੀ ਲਗਦਾ ਹੈ ਉਸ 'ਤੇ ਫ਼ੈਸਲਾ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News