ਪੰਤ ਨੇ ਕੀਤੀ ਲਾਲ ਗੇਂਦ ਦੀ ਗੁਣਵੱਤਾ ਦੀ ਆਲੋਚਨਾ
Thursday, Jul 10, 2025 - 12:16 AM (IST)

ਲੰਡਨ-ਭਾਰਤ ਦੇ ਉਪ ਕਪਤਾਨ ਰਿਸ਼ਭ ਪੰਤ ਨੇ ਇੰਗਲੈਂਡ ਵਿਰੁੱਧ ਚੱਲ ਰਹੀ ਟੈਸਟ ਲੜੀ ਵਿਚ ਇਸਤੇਮਾਲ ਕੀਤੀ ਜਾ ਰਹੀ ਡਿਊਕ ਗੇਂਦ ਦੀ ਗੁਣਵੱਤਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਸ ਨੇ ਲਾਲ ਗੇਂਦ ਨੂੰ ਇਸ ਹੱਦ ਤਕ ਵਿਗੜਦੇ ਕਦੇ ਨਹੀਂ ਦੇਖਿਆ। ਡਿਊਕ ਦੀ ਗੇਂਦ ਦਾ ਆਕਾਰ ਵਿਗੜ ਰਿਹਾ ਹੈ, ਜਿਸ ਨਾਲ ਇਸ ਲੜੀ ਵਿਚ ਖਿਡਾਰੀ ਨਿਯਮਤ ਰੂਪ ਨਾਲ ਅੰਪਾਇਰਾਂ ਕੋਲ ਜਾ ਕੇ ਗੇਂਦ ਨੂੰ ਬਦਲਣ ਦੀ ਮੰਗ ਕਰ ਰਹੇ ਹਨ। ਗੇਂਦ ਦੇ ਨਰਮ ਹੋਣ ਤੋਂ ਬਾਅਦ ਗੇਂਦਬਾਜ਼ਾਂ ਨੂੰ ਇਸ ਤੋਂ ਕੋਈ ਮਦਦ ਨਹੀਂ ਮਿਲ ਰਹੀ, ਜਿਸ ਨਾਲ ਬੱਲੇਬਾਜ਼-ਗੇਂਦਬਾਜ਼ ਮੁਕਾਬਲਾ ਮੁੱਖ ਰੂਪ ਨਾਲ ਨਵੀਂ ਗੇਂਦ ਤੱਕ ਹੀ ਸੀਮਤ ਰਹਿ ਗਿਆ ਹੈ। ਪੰਤ ਨੇ ਕਿਹਾ ਕਿ ਗੇਂਦ ਇਕ ਵੱਡੀ ਸਮੱਸਿਆ ਬਣ ਗਈ ਹੈ ਤੇ ਇਹ ਖੇਡ ਲਈ ਚੰਗਾ ਨਹੀਂ ਹੈ।