ਪੰਤ ਕਿਸੇ ਵੀ ਕ੍ਰਮ ''ਤੇ ਖੇਡਣ ''ਚ ਸਮਰੱਥ : ਮੌਰਿਸ
Friday, Mar 29, 2019 - 09:56 PM (IST)

ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭਪੰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕ੍ਰਮ 'ਤੇ ਖੇਡਣ ਵਿਚ ਸਮਰੱਥ ਹੈ। ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਦੇ ਲਈ ਦਿੱਲੀ ਕੈਪੀਟਲਸ ਟੀਮ ਦੇ ਮੈਂਬਰ ਮੌਰਿਸ ਨੇ ਇੱਥੇ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਕੋਲਕਾਤਾ ਨਾਈਟ ਰਾਈਡਰਸ ਵਿਰੁੱਧ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਨੂੰ ਕਿਹਾ ਕਿ ਆਪਣੀ ਟੀਮ ਦੇ ਤੀਜੇ ਮੈਚ 'ਚ ਖੇਡਣ ਦੀ ਉਮੀਦ ਜਤਾਈ ਹੈ। ਦਿੱਲੀ ਟੀਮ ਨੇ 2019 ਦੀ ਨਿਲਾਮੀ ਤੋਂ ਪਹਿਲਾਂ ਮੌਰਿਸ ਨੂੰ ਰਿਟੇਨ ਕੀਤਾ ਸੀ। ਡੈੱਥ ਓਵਰਾਂ 'ਚ ਆਪਣੀ ਸਟੀਕ ਯਾਰਕਰ ਦੇ ਲਈ ਮਸ਼ਹੂਰ ਮੌਰਿਸ ਨੇ ਹੁਣ ਤੱਕ ਆਈ. ਪੀ. ਐੱਲ. 'ਚ 52 ਮੈਚਾਂ 'ਚ 56 ਵਿਕਟਾਂ ਹਾਸਲ ਕੀਤੀਆਂ ਹਨ।