ਪੰਘਾਲ ਤੇ ਮਨੀਸ਼ ਨੂੰ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ''ਚ ਹਿੱਸਾ ਨਾ ਲੈਣ ਦੀ ਛੋਟ ਮਿਲੀ
Tuesday, Sep 24, 2019 - 02:55 AM (IST)

ਨਵੀਂ ਦਿੱਲੀ— ਵਿਸ਼ਵ ਚੈਂਪੀਅਨਸ਼ਿਪ ਦੇ ਤਮਗਾ ਜੇਤੂਆਂ ਵਿਚ ਸ਼ਾਮਲ ਅਮਿਤ ਪੰਘਾਲ ਤੇ ਮਨੀਸ਼ ਕੌਸ਼ਿਕ ਨੂੰ ਸ਼ਿਮਲਾ 'ਚ 4 ਤੋਂ 10 ਅਕਤੂਬਰ ਤਕ ਹੋਣ ਵਾਲੀ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਹਿੱਸਾ ਨਾ ਲੈਣ ਦੀ ਛੋਟ ਮਿਲੀ ਹੈ। ਪੰਘਾਲ (52 ਕਿ. ਗ੍ਰਾ.) ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਣ ਵਾਲਾ ਭਾਰਤੀ ਪੁਰਸ਼ ਮੁੱਕੇਬਾਜ਼ ਬਣਿਆ, ਜਦਕਿ ਕੌਸ਼ਿਕ (63 ਕਿ. ਗ੍ਰਾ.) ਨੇ ਸ਼ਨੀਵਾਰ ਰੂਸ 'ਚ ਖਤਮ ਹੋਈ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ ਸੀ।
ਸੋਮਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਤੋਂ ਪਰਤਣ ਤੋਂ ਬਾਅਦ ਪੰਘਾਲ ਨੇ ਗੱਲਬਾਤ ਦੌਰਾਨ ਦੱਸਿਆ, ''ਅਸੀਂ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲਵਾਂਗੇ।''