ਪੰਡਯਾ ਨੇ ਖੇਡੀ ਧਮਾਕੇਦਾਰ ਪਾਰੀ, ਤੋੜਿਆ ਧੋਨੀ ਦਾ ਇਹ ਰਿਕਾਰਡ

11/27/2020 8:28:37 PM

ਸਿਡਨੀ- ਹਾਰਦਿਕ ਪੰਡਯਾ ਨੇ ਆਸਟਰੇਲੀਆ ਵਿਰੁੱਧ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀ ਵਾਪਸੀ ਕਰ ਧਮਾਕੇਦਾਰ ਪਾਰੀ ਖੇਡੀ। ਪੰਡਯਾ ਨੇ ਆਸਟਰੇਲੀਆ ਵਿਰੁੱਧ ਪਹਿਲੇ ਵਨ ਡੇ ਮੈਚ 'ਚ 31 ਗੇਂਦਾਂ 'ਤੇ ਅਰਧ ਸੈਂਕੜਾ ਲਗਾ ਕੇ ਆਪਣੀ ਮੌਜੂਦਾ ਲੈਅ ਨੂੰ ਬਰਕਰਾਰ ਰੱਖਿਆ ਹੈ ਪਰ ਇਸ ਪਾਰੀ ਦੇ ਦੌਰਾਨ ਉਨ੍ਹ੍ਹਾਂ ਨੇ ਆਪਣੇ ਨਾਂ ਇਕ ਰਿਕਾਰਡ ਵੀ ਬਣਾ ਲਿਆ। ਪੰਡਯਾ ਭਾਰਤ ਵਲੋਂ ਸਭ ਤੋਂ ਘੱਟ ਗੇਂਦਾਂ 'ਚ 1000 ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਹੈ।
ਵਨ ਡੇ 'ਚ ਸਭ ਤੋਂ ਘੱਟ ਗੇਂਦਾਂ 'ਤੇ 1000 ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ

PunjabKesari
ਰਸੇਲ - 767
ਰੋਂਕੀ- 807
ਅਫਰੀਦੀ- 834
ਐਂਡਰਸਨ-854
ਹਾਰਦਿਕ- 857
ਹਾਰਦਿਕ ਪੰਡਯਾ ਨੇ ਆਸਟਰੇਲੀਆ ਵਿਰੁੱਧ 90 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਉਹ ਸਭ ਤੋਂ ਘੱਟ ਗੇਂਦਾਂ 'ਤੇ ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਪੰਡਯਾ ਵਨ ਡੇ 'ਚ ਸਭ ਤੋਂ ਘੱਟ ਗੇਂਦਾਂ 'ਤੇ ਹਜ਼ਾਰ ਦੌੜਾਂ ਪੂਰੀਆਂ ਕਰਨ ਦੇ ਮਾਮਲੇ 'ਚ 5ਵੇਂ ਸਥਾਨ 'ਤੇ ਹਨ। ਵਨ ਡੇ 'ਚ ਸਭ ਤੋਂ ਤੇਜ਼ ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਵਿੰਡੀਜ਼ ਟੀਮ ਦੇ ਆਲਰਾਊਂਡਰ ਖਿਡਾਰੀ ਆਂਦਰੇ ਰਸਲ ਦੇ ਨਾਂ ਹੈ।
6 ਨੰਬਰ 'ਤੇ ਬੱਲੇਬਾਜ਼ੀ 'ਤੇ ਭਾਰਤੀ ਬੱਲੇਬਾਜ਼ਾਂ ਵਲੋਂ ਸਭ ਤੋਂ ਵੱਡਾ ਸਕੋਰ
90- ਹਾਰਦਿਕ ਪੰਡਯਾ (2020)
88- ਧੋਨੀ (2008)
75- ਕਪਿਲ ਦੇਵ (1980)
ਵਨ ਡੇ 'ਚ ਕੇਵਲ 3 ਭਾਰਤੀ ਬੱਲੇਬਾਜ਼ਾਂ ਨੇ 100 ਸਟ੍ਰਾਈਕ ਨਾਲ ਬਣਾਈਆਂ ਹਨ ਹਜ਼ਾਰ ਦੌੜਾਂ
ਵਰਿੰਦਰ ਸਹਿਵਾਗ
ਕੇਦਾਰ ਜਾਧਵ
ਹਾਰਦਿਕ ਪੰਡਯਾ


Gurdeep Singh

Content Editor Gurdeep Singh