ਵਿੰਡੀਜ਼ ਦੌਰੇ ਤੋਂ ਬਾਹਰ ਹੋਏ ਪੰਡਯਾ, ਬੁਮਰਾਹ ਵੀ ਇਕ ਹੀ ਫਾਰਮੈਟ ਖੇਡਣਗੇ

Saturday, Jul 20, 2019 - 12:20 AM (IST)

ਵਿੰਡੀਜ਼ ਦੌਰੇ ਤੋਂ ਬਾਹਰ ਹੋਏ ਪੰਡਯਾ, ਬੁਮਰਾਹ ਵੀ ਇਕ ਹੀ ਫਾਰਮੈਟ ਖੇਡਣਗੇ

ਸਪੋਰਟਸ ਡੈੱਕਸ— ਵੈਸਟਇੰਡੀਜ਼ ਦੌਰੇ ਲਈ 19 ਜੁਲਾਈ ਨੂੰ ਹੋਣ ਵਾਲੀ ਟੀਮ ਦਾ ਐਲਾਨ ਹੁਣ 21 ਜੁਲਾਈ ਨੂੰ ਕੀਤਾ ਜਾਵੇਗਾ। ਇਸ ਦੌਰੇ 'ਚ ਜਿੱਥੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਕਪਤਾਨ ਤੇ ਉਪ ਕਪਤਾਨ ਦੇ ਰੂਪ 'ਚ ਹੀ ਟੀਮ ਦਾ ਹਿੱਸਾ ਹੋਣਗੇ। ਨਾਲ ਹੀ ਆਲ ਰਾਊਂਡਰ ਹਾਰਦਿਕ ਪੰਡਯਾ ਦੀ ਪਿੱਠ 'ਚ ਦਰਦ ਕਾਰਨ ਇਸ ਦੌਰੇ 'ਤੇ ਨਹੀਂ ਜਾਣਗੇ। ਇਸ ਦੌਰੇ ਦੇ ਦੌਰਾਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੀ ਵਿਚ 'ਚ ਆਰਾਮ ਦਿੱਤਾ ਜਾਣ ਦੀ ਗੱਲ ਸਾਹਮਣੇ ਆਈ ਹੈ।

PunjabKesari
ਚੋਣਕਾਰ ਵੈਸਟਇੰਡੀਜ਼ ਦੌਰੇ ਦੇ ਲਈ ਟੀਮ ਦੀ ਚੋਣ ਨਾਲ ਸਾਰੇ ਖਿਡਾਰੀਆਂ ਦੀ ਫਿੱਟਨੈੱਸ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ। ਰਿਪੋਰਟ ਅਨੁਸਾਰ ਪਿੱਠ ਦੀ ਪਰੇਸ਼ਾਨੀ ਦੇ ਚਲਦਿਆ ਪੰਡਯਾ ਕੈਰੇਬੀਆਈ ਦੌਰੇ 'ਤੇ ਨਹੀਂ ਜਾਣਗੇ ਤੇ ਪੂਰੀ ਸੀਰੀਜ਼ 'ਚ ਉਸ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਜਿੱਥੇ ਤਕ ਬੁਮਰਾਹ ਦੀ ਗੱਲ ਹੈ ਤਾਂ ਉਸ ਨੂੰ ਵਨ ਡੇ ਤੇ ਟੀ-20 ਤੋਂ ਬ੍ਰੇਕ ਦਿੱਤੀ ਜਾ ਸਕਦੀ ਹੈ ਜਦਕਿ ਟੈਸਟ ਸੀਰੀਜ਼ 'ਚ ਉਹ ਖੇਡਦੇ ਨਜ਼ਰ ਆਉਣਗੇ।

PunjabKesari
ਜ਼ਿਕਰਯੋਗ ਹੈ ਕਿ ਇਸ ਦੌਰੇ ਵਿਚ ਭਾਰਤੀ ਟੀਮ 3 ਟੀ-20, 3 ਵਨ ਡੇ ਅਤੇ 2 ਟੈਸਟ ਮੈਚ ਖੇਡੇਗੀ। ਟੀ-20 ਸੀਰੀਜ਼ ਦੇ ਦੋ ਮੈਚ ਫਲੋਰਿਡਾ ਅਤੇ ਗੁਯਾਨਾ ਵਿਚ ਖੇਡੇ ਜਾਣਗੇ।

PunjabKesari


author

Gurdeep Singh

Content Editor

Related News