ਪੰਡਯਾ ਭਰਾਵਾਂ ਨੇ ਲੋਕਾਂ ਨੂੰ ਘਰ ਰਹਿਣ ਦੀ ਦਿੱਤੀ ਸਲਾਹ, ਫੈਂਸ ਨੇ ਕਿਹਾ- ''ਗਿਆਨ ਨਹੀਂ ਦਾਨ ਦਵੋ''

03/30/2020 7:05:00 PM

ਨਵੀਂ ਦਿੱਲੀ : ਪੰਡਯਾ ਭਰਾਵਾਂ ਭਾਵ ਹਾਰਦਿਕ ਪੰਡਯਾ ਅਤੇ ਕਰੁਣਾਲ ਪੰਡਯਾ ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਦੀ ਸਭ ਤੋਂ ਜ਼ਿਆਦਾ ਪਾਲਣਾ ਕਰ ਰਹੇ ਹਨ। ਉਹ ਸੋਸ਼ਲ ਮੀਡੀਆ ਦੇ ਜ਼ਰੀਏ ਫੈਂਸ ਨੂੰ ਆਪਣੀ ਰੈਗੁਲਰ ਅਪਡੇਟ ਦੇ ਰਹੇ ਹਨ। ਹਾਲ ਹੀ 'ਚ ਕਰੁਣਾਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿਚ ਉਸ ਨੇ ਲਿਖਿਆ, ''ਅਸੀਂ ਘਰ ਦੇ ਅੰਦਰ ਰਹਿ ਕੇ ਵੀ ਮਜ਼ੇ ਕਰ ਸਕਦੇ ਹਾਂ। ਕਿਰਪਾ ਘਰ ਵਿਚ ਰਹੋ ਅਤੇ ਸਾਰਿਆਂ ਨੂੰ ਸੁਰੱਖਿਅਤ ਰਖੋ।'' ਵੀਡੀਓ ਵਿਚ ਕਰੁਣਾਲ ਬੱਲੇਬਾਜ਼ੀ ਅਤੇ ਹਾਰਦਿਕ ਗੇਂਦਬਾਜ਼ੀ ਕਰਦੇ ਦਿਸ ਰਹੇ ਹਨ।

ਵੀਡੀਓ ਤੋਂ ਬਾਅਦ ਦੋਵੇਂ ਭਰਾ ਦੇਸ਼ਵਾਸੀਆਂ ਨੂੰ ਇਕ ਸੰਦੇਸ਼ ਦਿੰਦੇ ਹਨ। ਸਾਰੇ ਸੁਰੱਖਿਅਤ ਰਹੋ। ਬਾਹਰ ਜਾਣ ਤੋਂ  ਬਚੋ, ਤੁਸੀਂ ਮੇਰੇ ਅਤੇ ਮੇਰੇ ਪਰਿਵਾਰ ਦੀ ਤਰ੍ਹਾਂ ਘਰ ਦੇ ਅੰਦਰ ਵੀ ਮਜ਼ੇ ਕਰ ਸਕਦੇ ਹੋ। ਅਸੀਂ ਸਾਰਿਆਂ ਨੂੰ ਬੇਨਤੀ ਕਰ ਕਰਦੇ ਹਾਂ ਕਿ ਲਾਕਡਾਊਨ ਦੀ ਪਾਲਣਾ ਕਰੋ ਅਤੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕੋ। ਹਾਲਾਂਕਿ ਹੁਣ ਇਹੀ ਸੰਦੇਸ਼ ਉਸ ਦੀ ਫਜ਼ੀਹਤ ਦਾ ਕਾਰਨ ਬਣ ਰਿਹਾ ਹੈ। ਫੈਂਸ ਉਸ ਨੂੰ ਟ੍ਰੋਲ ਕਰ ਰਹੇ ਹਨ।

ਇਕ ਯੂਜ਼ਰ ਨੇ ਲਿਖਿਆ ਕਿ ਗਿਆਨ ਦੇਣਾ ਹੋ ਗਿਆ ਹੋਵੇ ਤਾਂ ਕੁਝ ਦਾਨ ਕਰ ਦਵੋ, ਇਸ ਮੁਸ਼ਕਿਲ ਸਮੇਂ 'ਚ। ਉੱਥੇ ਹੀ ਇਕ ਯੂਜ਼ਰ ਨੇ ਲਿਖਿਆ ਕਿ ਕੁਝ ਦਾਨ ਕਰ ਦਵੋ। ਗਿਆਨ ਨਾ ਦਵੋ, ਦਾਨ ਦਵੋ।

 

 


Ranjit

Content Editor

Related News