ਕੋਰੋਨਾ ਵਾਇਰਸ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਏ ਪੰਡਯਾ ਬ੍ਰਦਰਸ
Monday, May 24, 2021 - 06:13 PM (IST)
ਵਡੋਦਰਾ— ਭਾਰਤੀ ਕ੍ਰਿਕਟ ਟੀਮ ਦੇ ਪੰਡਯਾ ਭਰਾ ਹਾਰਦਿਕ ਤੇ ਕਰੁਣਾਲ ਫਿਰ ਤੋਂ ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰ ਰਹੇ ਹਨ ਤੇ ਸਬੰਧਤ ਕੇਂਦਰਾਂ ਨੂੰ ਆਕਸੀਜਨ ਕੰਨਸਟ੍ਰੇਟਰਸ ਭੇਜ ਰਹੇ ਹਨ। ਭਾਰਤ ਵੱਲੋਂ ਵਨ-ਡੇ ਤੇ ਟੀ-20 ਖੇਡ ਚੁੱਕੇ ਕਰੁਣਾਲ ਪੰਡਯਾ ਤੇ ਹਾਰਦਿਕ ਪੰਡਯਾ ਨੇ ਟਵਿੱਟਰ ਜ਼ਰੀਏ ਇਹ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੇ ਦੌਰਾਨ BCCI ਆਇਆ ਮਦਦ ਲਈ ਅੱਗੇ, ਦਾਨ ਕਰੇਗਾ 2000 ਆਕਸੀਜਨ ਕੰਨਸਟ੍ਰੇਟਰਸ
ਕਰੁਣਾਲ ਨੇ ਤਸਵੀਰ ਦੇ ਨਾਲ ਟਵੀਟ ਕੀਤਾ, ‘‘ਆਕਸੀਜਨ ਕੰਨਸਟ੍ਰੇਟਰਸ ਦੀ ਨਵੀਂ ਖ਼ੇਪ ਨੂੰ ਹਰ ਕਿਸੇ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਾਰਥਨਾਵਾਂ ਦੇ ਨਾਲ ਕੋਵਿਡ-19 ਕੇਂਦਰਾਂ ’ਚ ਭੇਜਿਆ ਰਿਹਾ ਹੈ। ਇਸ ਟਵੀਟ ਨੂੰ ਹਾਰਦਿਕ ਨੇ ਵੀ ਟਵਿੱਟਰ ’ਤੇ ਸ਼ੇਅਰ ਕੀਤਾ। ਹਾਰਦਿਕ ਨੇ ਕਰੁਣਾਲ ਦੇ ਟਵੀਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਮਿਲ ਕੇ ਇਸ ਮਹਾਮਾਰੀ ਖ਼ਿਲਾਫ਼ ਜੰਗ ਨੂੰ ਜਿੱਤਿਆ ਜਾ ਸਕਦਾ ਹੈ।
We’re in the middle of a tough battle that we can win by working together 🙏 https://t.co/VHgeX2NKIT
— hardik pandya (@hardikpandya7) May 24, 2021
ਹਾਰਦਿਕ ਨੇ ਕਿਹਾ, ਅਸੀਂ ਇਕ ਮੁਸ਼ਕਲ ਲੜਾਈ ਲੜ ਰਹੇ ਹਾਂ ਤੇ ਮਿਲ ਕੇ ਅਸੀਂ ਇਸ ਨੂੰ ਜਿੱਤ ਸਕਦੇ ਹਾਂ। ਇਸ ਮਹੀਨੇ ਦੇ ਸ਼ੁਰੂ ’ਚ ਹਾਰਦਿਕ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਭਰਾ ਕਰੁਣਾਲ ਸਮੇਤ ਪੂਰਾ ਪਰਿਵਾਰ ਦੇਸ਼ ਦੇ ਪੇਂਡੂ ਖੇਤਰਾਂ ’ਚ ਮਹਾਮਾਰੀ ਨਾਲ ਲੜਨ ਲਈ 200 ਆਕਸੀਜਨ ਕੰਨਸਟ੍ਰੇਟਰਸ ਦਾਨ ਕਰੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।