ਪੰਡਯਾ ਬੀ. ਸੀ. ਸੀ. ਆਈ. ਲੋਕਪਾਲ ਸਾਹਮਣੇ ਹੋਇਆ ਪੇਸ਼

Tuesday, Apr 09, 2019 - 11:18 PM (IST)

ਪੰਡਯਾ ਬੀ. ਸੀ. ਸੀ. ਆਈ. ਲੋਕਪਾਲ ਸਾਹਮਣੇ ਹੋਇਆ ਪੇਸ਼

ਮੁੰਬਈ- ਟੈਲੀਵਿਜ਼ਨ ਪ੍ਰੋਗਰਾਮ ਵਿਚ ਮਹਿਲਾਵਾਂ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਭਾਰਤੀ ਟੀਮ ਦੇ ਖਿਡਾਰੀ ਹਾਰਦਿਕ ਪੰਡਯਾ ਮੰਗਲਵਾਰ ਨੂੰ ਇੱਥੇ ਬੀ. ਸੀ. ਸੀ. ਆਈ. ਦੇ ਲੋਕਪਾਲ ਡੀ. ਕੇ. ਜੈਨ ਸਾਹਮਣੇ ਸੁਣਵਾਈ ਲਈ ਪੇਸ਼ ਹੋਇਆ। ਇਸ ਮਾਮਲੇ ਦੇ ਦੂਜੇ ਦੋਸ਼ੀ ਤੇ ਟੀਮ ਵਿਚ ਉਸਦੇ ਸਾਥੀ ਖਿਡਾਰੀ ਲੋਕੇਸ਼ ਰਾਹੁਲ ਬੁੱਧਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਣ ਵਾਲੇ ਆਈ. ਪੀ. ਐੱਲ. ਮੈਚ ਤੋਂ ਪਹਿਲਾਂ ਲੋਕਪਾਲ ਸਾਹਮਣੇ ਪੇਸ਼ ਹੋਵੇਗਾ। 
ਪੰਡਯਾ ਆਈ. ਪੀ. ਐੱਲ. 'ਚ ਮੁੰਬਈ ਇੰਡੀਅਨਜ਼ ਵਲੋਂ ਖੇਡ ਰਹੇ ਹਨ ਤੇ ਕੇ. ਐੱਲ. ਰਾਹੁਲ ਕਿੰਗਜ਼ ਇਲੈਵਨ ਪੰਜਾਬ ਵਲੋਂ ਖੇਡ ਰਹੇ ਹਨ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਹਾਰਦਿਕ ਨੇ ਮੁੰਬਈ ਇੰਡੀਅਨਜ਼ ਦੇ ਟੀਮ ਹੋਟਲ 'ਚ ਲੋਕਪਾਲ ਨਾਲ ਮੁਲਾਕਾਤ ਕੀਤੀ ਜਦਕਿ ਰਾਹੁਲ ਬੁੱਧਵਾਰ ਨੂੰ ਪੇਸ਼ ਹੋਣਗੇ।


author

Gurdeep Singh

Content Editor

Related News