ਭਾਰਤੀ ਟੀਮ ''ਚ ਜਗ੍ਹਾ ਬਣਾਉਣ ਲਈ ਦੌੜਾਂ ਬਣਾਉਣਾ ਜਾਰੀ ਰੱਖਣਾ ਚਾਹੁੰਦੈ ਪੰਚਾਲ

01/01/2020 9:53:46 PM

ਕੋਲਕਾਤਾ— ਗੁਜਰਾਤ ਦੇ ਚੋਟੀ ਕ੍ਰਮ ਦੇ ਬੱਲੇਬਾਜ਼ ਪ੍ਰਿਯਾਂਕ ਪੰਚਾਲ ਵਧੀਆ ਤਰ੍ਹਾਂ ਨਾਲ ਸਮਝਦੇ ਹਨ ਕਿ ਮੌਜੂਦਾ ਭਾਰਤੀ ਟੈਸਟ ਟੀਮ 'ਚ ਉਸਦੇ ਲਈ ਜਗ੍ਹਾ ਬਣਾਉਣਾ ਆਸਾਨ ਨਹੀਂ ਹੈ ਪਰ ਉਹ ਦੌੜ 'ਚ ਬਣੇ ਰਹਿਣ ਲਈ ਲਗਾਤਾਰ ਦੌੜਾਂ ਬਣਾਉਣਾ ਜਾਰੀ ਰੱਖਣਾ ਚਾਹੁੰਦੇ ਹਨ। ਭਾਰਤੀ ਬੱਲੇਬਾਜ਼ੀ ਲਾਈਨ-ਅੱਪ 'ਚ ਚੋਟੀ ਕ੍ਰਮ 'ਚ ਰੋਹਿਤ ਸ਼ਰਮਾ ਤੇ ਮਯੰਕ ਅਗਰਵਾਲ ਹਨ ਜਦਕਿ ਸ਼ੁਭਮਨ ਗਿੱਲ ਤੇ ਪ੍ਰਿਥਵੀ ਸ਼ਾਹ ਉਸਦੇ 'ਬੈਕ ਅੱਪ' ਹਨ। ਇਸ ਦੌਰਾਨ ਘਰੇਲੂ ਪੱਧਰ 'ਤੇ ਫਸਟ ਕਲਾਸ ਮੈਚਾਂ 'ਚ ਲਗਾਤਾਰ ਦੌੜਾਂ ਬਣਾਉਣ ਦੇ ਬਾਵਜੂਦ ਪੰਚਾਲ ਦੇ ਕੋਲ ਇੰਤਜ਼ਾਰ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।
ਇਸ 29 ਸਾਲਾ ਬੱਲੇਬਾਜ਼ ਨੇ ਬੰਗਾਲ ਵਿਰੁੱਧ ਈਡਨ ਗਾਰਡਨਸ 'ਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਰਣਜੀ ਮੈਚ ਤੋਂ ਪਹਿਲਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਚਰਚਾ ਦਾ ਹਿੱਸਾ ਹਾਂ। ਮੇਰੇ ਲਈ ਲਗਾਤਾਰ ਦੌੜਾਂ ਬਣਾਉਣਾ ਜ਼ਿਆਦਾ ਮਹੱਤਵਪੂਰਨ ਹੈ। ਮੈਂ ਕੇਵਲ ਇਸ 'ਤੇ ਧਿਆਨ ਦੇ ਰਿਹਾ ਹਾਂ। ਪੰਚਾਲ ਇਸ ਤੋਂ ਬਾਅਦ ਭਾਰਤ ਏ ਟੀਮ ਦੇ ਨਾਲ ਨਿਊਜ਼ੀਲੈਂਡ ਦੌਰੇ 'ਤੇ ਜਾਵੇਗਾ, ਜਿੱਥੇ ਪਹਿਲਾਂ ਚਾਰ ਵਨ ਡੇ ਮੈਚ 30 ਜਨਵਰੀ ਤੋਂ 2 ਫਰਵਰੀ ਦੇ ਵਿਚ ਖੇਡੇ ਜਾਣਗੇ। ਪੰਚਾਲ ਨੇ ਕਿਹਾ ਕਿ ਅਸੀਂ ਵਧੀਆ ਪ੍ਰਦਰਸ਼ਨ ਦੇ ਕਾਰਨ ਇਸ ਸਥਿਤੀ 'ਚ ਪਹੁੰਚੇ ਹਾਂ। ਮੇਰੇ ਲਈ ਪ੍ਰਦਰਸ਼ਨ ਸਭ ਤੋਂ ਜ਼ਿਆਦਾ ਮਾਈਨੇ ਰੱਖਦਾ ਹੈ ਤੇ ਟੀਮ ਦੀ ਜਿੱਤ ਵੀ ਮਹੱਤਵਪੂਰਨ ਹੈ। ਅਸੀਂ ਇਕ ਦੂਜੇ ਦਾ ਸਨਮਾਨ ਕਰਦੇ ਹਾਂ ਤੇ ਲੰਮੇ ਸਮੇਂ ਤੋਂ ਜ਼ਿਆਦਾ ਖੇਡ ਰਹੇ ਹਾਂ।


Gurdeep Singh

Content Editor

Related News