ਜੇਤੂ ਵਿਦਾਈ ਲਈ ਲੜਨਗੇ ਪਨਾਮਾ-ਟਿਊਨੀਸ਼ੀਆ

Thursday, Jun 28, 2018 - 03:13 AM (IST)

ਜੇਤੂ ਵਿਦਾਈ ਲਈ ਲੜਨਗੇ ਪਨਾਮਾ-ਟਿਊਨੀਸ਼ੀਆ

ਸਾਰਾਂਸਕ - ਪਨਾਮਾ ਅਤੇ ਟਿਊਨੀਸ਼ੀਆ ਰੂਸ ਵਿਚ ਚਲ ਰਹੇ ਫੀਫਾ ਵਿਸ਼ਵ ਕੱਪ ਵਿਚ 2 ਸਭ ਤੋਂ ਵੱਧ ਗੋਲ ਸਕੋਰਿੰਗ ਮੈਚਾਂ ਵਿਚ ਹਾਰਨ ਤੋਂ ਬਾਅਦ ਕੁਆਲੀਫਾਈ ਕਰਨ ਤੋਂ ਪਹਿਲਾਂ ਹੀ ਖੁੰਝ ਗਏ ਹਨ ਅਤੇ ਵੀਰਵਾਰ ਨੂੰ ਆਪਣੇ ਆਖਰੀ ਗਰੁੱਪ-ਜੀ ਮੈਚ ਵਿਚ ਟੂਰਨਾਮੈਂਟ ਤੋਂ ਪਹਿਲਾਂ ਜੇਤੂ ਵਿਦਾਈ ਲਈ ਖੇਡਣਗੇ। ਵਿਸ਼ਵ ਵਿਚ 21ਵੀਂ ਰੈਂਕਿੰਗ ਦੀ ਟੀਮ ਟਿਊਨੀਸ਼ੀਆ ਆਖਰੀ ਮੈਚ ਵਿਚ ਸਨਮਾਨ ਲਈ ਜ਼ੋਰ ਲਾਏਗੀ ਤਾਂ ਵਿਸ਼ਵ ਕੱਪ ਵਿਚ ਸ਼ੁਰੂਆਤ ਕਰ ਰਹੀ ਪਨਾਮਾ ਦੀ ਕੋਸ਼ਿਸ਼ ਵੀ ਇਕੋ-ਇਕ ਮੈਚ ਜਿੱਤ ਕੇ ਫੀਫਾ ਟੂਰਨਾਮੈਂਟ ਵਿਚ ਆਪਣਾ ਖਾਤਾ ਖੋਲ੍ਹਣ ਦੀ ਰਹੇਗੀ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵੇਂ ਦੇਸ਼ ਇਕ-ਦੂਸਰੇ ਦਾ ਸਾਹਮਣਾ ਕਰਨਗੇ। ਉੱਤਰੀ ਅਫਰੀਕੀ ਦੇਸ਼ ਟਿਊਨੀਸ਼ੀਆ ਨੇ ਓਪਨਿੰਗ ਮੈਚ ਵਿਚ ਇੰਗਲੈਂਡ ਖਿਲਾਫ ਸੰਤੋਸ਼ਜਨਕ ਪ੍ਰਦਰਸ਼ਨ ਕੀਤਾ ਸੀ ਪਰ ਉਹ 1-2 ਨਾਲ ਮੈਚ ਹਾਰ ਗਈ ਪਰ ਬੈਲਜੀਅਮ ਦੇ ਹੱਥੋਂ ਉਸ ਨੂੰ 2-5 ਨਾਲ ਹਾਰ ਝੱਲਣੀ ਪਈ। ਪਨਾਮਾ ਨੂੰ ਸੋਚੀ ਵਿਚ ਬੈਲਜੀਅਮ ਤੋਂ 0-3 ਨਾਲ ਹਾਰ ਮਿਲੀ ਜਦੋਂਕਿ ਨੋਵਾਗੋਰੋਦ ਵਿਚ ਉਸ ਨੂੰ ਇੰਗਲੈਂਡ ਨੇ 1-6 ਨਾਲ ਹਰਾਇਆ। ਪਨਾਮਾ ਲਈ ਫੇਲਿਪ ਬਾਲਾਏ ਦਾ ਇਕੋ-ਇਕ ਗੋਲ ਹੁਣ ਤਕ ਟੀਮ ਲਈ ਸੰਤੋਸ਼ਜਨਕ ਰਿਹਾ ਅਤੇ ਉਸ ਦੀ ਕੋਸ਼ਿਸ਼ ਆਖਰੀ ਮੈਚ ਵਿਚ ਵੀ ਇਸੇ ਤਰ੍ਹਾਂ ਦੀ ਖੇਡ ਦੀ ਰਹੇਗੀ।


Related News