ਭਾਰਤੀ ਖਿਡਾਰੀਆਂ ਨੂੰ ਚਿੜ੍ਹਾਉਣਾ ਚਾਹੁੰਦੇ ਸੀ ਪਾਕਿ ਕ੍ਰਿਕਟਰਸ, ਪੂਰੇ ਪਲਾਨ ''ਤੇ ਫਿਰਿਆ ਪਾਣੀ

06/08/2019 12:40:04 PM

ਨਵੀਂ ਦਿੱਲੀ : ਧੋਨੀ ਦੇ 'ਬਲੀਦਾਨ' ਬੈਜ ਵਾਲੇ ਗਲਵਜ਼ ਦਾ ਵਿਵਾਦ ਅਜੇ ਖਤਮ ਨਹੀਂ ਹੋਇਆ ਕਿ ਪਾਕਿਸਤਾਨ ਦੀ ਟੀਮ ਇਕ ਨਵੇਂ ਵਿਵਾਦ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿਚ ਲੱਗ ਗਈ ਹੈ। ਖਬਰਾਂ ਦੀ ਮੰਨੀਏ ਤਾਂ ਭਾਰਤ ਖਿਲਾਫ ਹੋਣ ਵਾਲੇ ਮੈਚ ਵਿਚ ਪਾਕਿਸਤਾਨ ਦੀ ਟੀਮ ਭਾਰਤੀ ਖਿਡਾਰੀਆਂ ਦੇ ਆਊਟ ਹੋਣ 'ਤੇ ਵੱਖ ਤਰ੍ਹਾਂ ਦਾ ਜਸ਼ਨ ਮਨਾਉਣ ਬਾਰੇ ਸੋਚ ਰਹੀ ਹੈ।

PunjabKesari

ਦਰਅਸਲ ਪਾਕਿਸਤਾਨ ਕ੍ਰਿਕਟ ਟੀਮ ਭਾਰਤੀ ਟੀਮ ਵਾਲੋਂ ਆਰਮੀ ਕੈਪ ਪਹਿਨ ਕੇ ਮੈਚ ਖੇਡਣ ਦੇ ਜਵਾਬ ਵਿਚ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੀ ਹੈ। ਹਾਲਾਂਕਿ ਰਿਪੋਰਟ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ ਨੇ ਟੀਮ ਦੇ ਪ੍ਰਸਤਾਵ ਨੂੰ ਖਾਰਜ ਕਰਦਿਆਂ ਉਨ੍ਹਾਂ ਨੂੰ ਸਿਰਫ ਕ੍ਰਿਕਟ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਪੀ. ਸੀ. ਬੀ. ਨੇ ਹੀ ਭਾਰਤੀ ਟੀਮ ਵੱਲੋਂ ਆਰਮੀ ਕੈਪ ਪਹਿਨਣ ਦੀ ਸ਼ਿਕਾਇਤ ਕੀਤੀ ਸੀ ਅਤੇ ਧੋਨੀ ਦੇ ਬਲਿਦਾਨ ਬੈਜ ਦੇ ਮਾਮਲੇ 'ਤੇ ਨਾਰਾਜ਼ਗੀ ਜਤਾਈ ਸੀ।

PunjabKesari

ਫਿਲਹਾਲ ਪੀ. ਸੀ. ਬੀ. ਦਾ ਫੈਸਲਾ ਪਾਕਿ ਕ੍ਰਿਟ ਟੀਮ ਲਈ ਸਹੀ ਵੀ ਹੈ ਕਿਉਂਕਿ ਲਗਾਤਾਰ 11 ਹਾਰ ਤੋਂ ਬਾਅਦ ਟੀਮ ਜਿੱਤ ਦੀ ਪਟਰੀ 'ਤੇ ਪਰਤੀ ਹੈ ਅਤੇ ਉਹ ਵੀ ਨਹੀਂ ਚਾਹੁਣਗੇ ਕਿ ਫਿਰ ਤੋਂ ਟੀਮ ਦਾ ਸੰਤੁਲਨ ਵਿਗੜੇ। ਦਸ ਦਈਏ ਕਿ ਪੁਲਵਾਮਾ ਅੱਤਵਾਦੀ ਹਮਲੇ ਵਿਚ 40 ਸੀ. ਆਰ. ਪੀ. ਐੱਫ. ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਕੁੜੱਤਣ ਵੱਧ ਗਈ ਸੀ, ਉੱਥੇ ਹੀ ਦੇਸ਼ ਭਰ ਦੇ ਲੋਕਾਂ ਨੇ ਵੀ ਨਾਰਜ਼ਗੀ ਜਤਾਈ ਸੀ। ਉਸ ਦੌਰਾਨ ਸ਼ਹੀਦਾਂ ਦੇ ਸਨਮਾਨ ਵਿਚ ਟੀਮ ਇੰਡੀਆ ਆਸਟਰੇਲੀਆ ਖਿਲਾਫ ਰਾਂਚੀ ਵਿਚ ਖੇਡੇ ਗਏ ਮੈਚ ਵਿਚ ਸੇਨਾ ਦੀ ਕੈਪ ਪਹਿਨ ਕੇ ਉੱਤਰੀ ਸੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ।

PunjabKesari


Related News